ਹੁਸ਼ਿਆਰਪੁਰ: ਲੁਧਿਆਣਾ ਕੋਰਟ ਬਲਾਸਟ ਮਾਮਲੇ (Ludhiana Court Blast Case) ਵਿੱਚ ਸ਼ਾਮਲ ਇੱਕ ਵਿਅਕਤੀ ਜਸਵਿੰਦਰ ਸਿੰਘ ਮੁਲਤਾਨੀ (jaswinder singh multani arrested in germany) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਨੂੰ ਸਿੱਖਸ ਫਾਰ ਜਸਟਿਸ ਨਾਲ ਵੀ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਜਦੋਂ ਜਸਵਿੰਦਰ ਸਿੰਘ ਮੁਲਤਾਨੀ ਦੇ ਪਿੰਡ ਮਨਸੂਰਪੁਰ ਜਾ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਮੁਲਤਾਨੀ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਿਮੀਨਲ ਪਿਛੋਕੜ ਨਹੀਂ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਨਸੂਰਪੁਰ ’ਚ ਜਸਵਿੰਦਰ ਸਿੰਘ ਮੁਲਤਾਨੀ ਦਾ ਘਰ ਹੈ, ਜਿੱਥੇ ਉਸਦੇ ਪਿਤਾ ਇਕੱਲੇ ਰਹਿੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਸਵਿੰਦਰ ਦੇ ਪਿਤਾ ਮਾਨਸਿਕ ਤੌਰ ’ਤੇ ਬਿਮਾਰ ਹਨ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਰੋਟੀ ਖੁਆ ਦਿੱਤੀ ਜਾਂਦੀ ਹੈ। ਜਸਵਿੰਦਰ ਕਾਫੀ ਸਮੇਂ ਪਹਿਲਾਂ ਹੀ ਜਰਮਨੀ ਚਲਿਆ ਗਿਆ ਸੀ। ਕਦੇ-ਕਦੇ ਹੀ ਉਸਦਾ ਪਿੰਡ ’ਚ ਆਉਣਾ ਹੁੰਦਾ ਸੀ।
ਦੂਜੇ ਪਾਸੇ ਜਦੋ ਉਸਦੇ ਸਾਡੇ ਪੱਤਰਕਾਰ ਨੇ ਜਸਵਿੰਦਰ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਸਦੇ ਸਾਰੇ ਬੱਚੇ ਜਰਮਨੀ ਚ ਰਹਿੰਦੇ ਹਨ। ਉਹ ਕਦੇ ਵੀ ਪਿੰਡ ਨਹੀਂ ਆਏ ਹਨ। ਇਨ੍ਹਾਂ ਹੀ ਨਹੀਂ ਜਸਵਿੰਦਰ ਦੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਜਸਵਿੰਦਰ ਦੇ ਨਾਲ ਫੋਨ ’ਤੇ ਵੀ ਗੱਲਬਾਤ ਨਹੀਂ ਹੁੰਦੀ ਹੈ।