ਪੰਜਾਬ

punjab

ETV Bharat / city

...ਹੁਣ ਘੋੜੀ ਨਹੀਂ ਚੜ੍ਹਣਗੇ ਲਾੜੇ ? - lockdown effects marriage business

ਕੋਰੋਨਾ ਵਾਇਰਸ ਕਾਰਨ ਜਿਥੇ ਵੱਡੇ-ਵੱਡੇ ਕਾਰੋਬਾਰੀਆਂ 'ਤੇ ਅਸਰ ਪਿਆ ਹੈ ਤਾਂ ਉਥੇ ਹੀ ਛੋਟੇ ਕਾਰੋਬਾਰ ਕਰਨ ਵਾਲਿਆਂ ਨੂੰ ਇਸ ਦੀ ਦੋਹਰੀ ਮਾਰ ਝਲਣੀ ਪੈ ਰਹੀ ਹੈ। ਲੌਕਡਾਊਨ 'ਚ ਛੋਟੇ ਕਾਰੋਬਾਰੀਆਂ ਵਿਚੋਂ ਵੀ ਸਭ ਤੋਂ ਵੱਧ ਅਸਰ ਵਿਆਹ ਸਮਾਗਮਾਂ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਪਿਆ ਹੈ।

...ਹੁਣ ਘੋੜੀ ਨਹੀਂ ਚੜ੍ਹਣਗੇ ਲਾੜੇ ?
...ਹੁਣ ਘੋੜੀ ਨਹੀਂ ਚੜ੍ਹਣਗੇ ਲਾੜੇ ?

By

Published : May 24, 2020, 7:33 AM IST

ਹੁਸ਼ਿਆਰਪੁਰ: ਪਿਛਲੇ ਕਰੀਬ 2 ਮਹੀਨੇ ਤੋਂ ਚੱਲ ਰਹੇ ਲੌਕਡਾਊਨ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਬਿਗਾੜ ਕੇ ਰੱਖ ਦਿੱਤਾ ਹੈ। ਵੱਡੇ ਕਾਰੋਬਾਰੀਆਂ 'ਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੀ ਰਿਹਾ ਹੈ ਪਰ ਛੋਟੇ ਕਾਰੋਬਾਰੀ ਵੀ ਇਸ ਤੋਂ ਅਛੂਤੇ ਨਹੀਂ ਰਹੇ। ਜੇਕਰ ਵਿਆਹ ਸਮਾਗਮ ਨਾਲ ਸੰਬੰਧਿਤ ਕਾਰੋਬਾਰ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਉਹ ਮੰਦੀ ਦੀ ਮਾਰ ਝੱਲਣ ਨੂੰ ਮਜਬੂਰ ਹਨ।

...ਹੁਣ ਘੋੜੀ ਨਹੀਂ ਚੜ੍ਹਣਗੇ ਲਾੜੇ ?

ਹੁਣ ਵਿਆਹ ਸਮਾਗਮ 'ਚ ਲਗਭਗ 50 ਵਿਅਤੀਆਂ ਤੋਂ ਵੱਧ ਦੇ ਇੱਕਠ ਨੂੰ ਮਨਾਹੀ ਹੈ, ਅਜਿਹੇ 'ਚ ਵਿਆਹ ਸਮਾਗਮਾਂ ਦੇ ਕਿਤੇ ਨਾਲ ਜੁੜੇ ਲੋਕਾਂ ਨੂੰ ਕਿਸੇ ਪਾਸੋਂ ਵੀ ਰਾਹਤ ਆਉਂਦੀ ਨਹੀਂ ਜਾਪ ਰਹੀ ਹੈ। ਇਸ ਮੌਕੇ ਜਦੋਂ ਘੋੜਾ ਕਾਰੋਬਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਲਕੁਲ ਕੰਮਕਾਰ ਠੱਪ ਹੋ ਚੁੱਕੇ ਹਨ। ਉਨ੍ਹਾਂ ਨੂੰ ਖਾਣ ਦੇ ਵੀ ਲਾਲੇ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਕੰਮਕਾਰ ਨੂੰ ਚਾਲੂ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਇਸ ਕਿੱਤੇ ਤੋਂ ਹੱਥ ਧੋਣਾ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਵੱਡੇ ਕਾਰੋਬਾਰੀਆਂ ਨੂੰ ਕੁੱਝ ਰਵਾਇਤ ਦੇਣ ਦੀ ਗੱਲ ਕਹੀ ਹੈ, ਉਸੇ ਤਰ੍ਹਾਂ ਛੋਟੇ ਕਾਰੋਬਾਰੀਆਂ ਵੱਲ ਵੀ ਧਿਆਨ ਕਰਨਾ ਚਾਹੀਦਾ ਹੈ ਤਾਂ ਜੋ ਉਹ ਵੀ ਆਪਣਾ ਕੰਮਕਾਰ ਅਤੇ ਘਰ ਦਾ ਗੁਜ਼ਾਰਾ ਚਲਾ ਸਕਣ।

ABOUT THE AUTHOR

...view details