ਹੁਸ਼ਿਆਰਪੁਰ: ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਬੰਦ ਇੱਕ ਕੈਦੀ ਦੀ ਭੇਦਭਰੇ ਹਲਾਤਾਂ ’ਚ ਮੌਤ ਹੋ ਗਈ। ਮ੍ਰਿਤਕ ਕੈਦੀ ਪਛਾਣ ਮਨੀ ਪ੍ਰਤਾਪ ਪੁੱਤਰ ਨੰਦ ਕਿਸ਼ੋਰ ਵਾਸੀ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ ਵੱਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮਨੀ ਪ੍ਰਤਾਪ ਪਿਛਲੇ ਡੇਢ ਸਾਲ ਤੋਂ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ’ਚ ਬੰਦ ਸੀ ਸੂਚਨਾ ਮਿਲਦਿਆਂ ਹੀ ਮਨੀ ਪ੍ਰਤਾਪ ਦੇ ਪਰਿਵਾਰਕ ਮੈਂਬਰ ਤੁਰੰਤ ਹੁਸ਼ਿਆਰਪੁਰ ਪਹੁੰਚ ਗਏ।
ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਕੈਦੀ ਦੀ ਭੇਦਭਰੇ ਹਲਾਤਾਂ ’ਚ ਮੌਤ ਇਹ ਵੀ ਪੜੋ: ਜਦੋਂ ਬੇਰੁਜ਼ਗਾਰ ਅਧਿਆਪਕਾਂ ਨੇ ਨਹਿਰ 'ਚ ਮਾਰੀਆਂ ਛਾਲਾਂ..
ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਇਲਜ਼ਾਮ ਲਾਉਦਿਆਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਮਨੀ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਉਸ ਨੂੰ ਕਈ-ਕਈ ਘੰਟਿਆਂ ਤੱਕ ਬੰਦ ਕਰਕੇ ਰੱਖਿਆ ਜਾਂਦਾ ਸੀ। ਉਥੇ ਹੀ ਉਹਨਾਂ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਉਸ ਕੋਲੋਂ ਪੈਸਿਆਂ ਦੀ ਵੀ ਮੰਗ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਵੀ ਉਨ੍ਹਾਂ ਵੱਲੋਂ ਜੇਲ੍ਹ ਦੇ ਇੱਕ ਅਧਿਕਾਰੀ ਦੇ ਖਾਤੇ ’ਚ ਪੈਸੇ ਪਾਏ ਗਏ ਸਨ।
ਇਸ ਸਾਰੇ ਮਸਲੇ ਦੇ ਉੱਤੇ ਜਦੋਂ ਜੇਲ੍ਹ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੈਮਰੇ ਦੇ ਅੱਗੇ ਬੋਲਣ ਤੋਂ ਭੱਜਦੇ ਨਜ਼ਰ ਆਏ।
ਇਹ ਵੀ ਪੜੋ: ਦਿਨ ਦਿਹਾੜੇ ਸੜਕ ਵਿਚਾਲੇ ਨੌਜਵਾਨ ਨੇ ਸਾਥੀ ਦਾ ਕੀਤਾ ਕਤਲ