ਹੁਸ਼ਿਆਰਪੁਰ: ਜ਼ਿਲ੍ਹੇ ’ਚ ਰਾਤ ਦੀ ਥਾਂ ਹੁਣ ਦਿਨ ਦਿਹਾੜੇ ਚੋਰੀਆਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਬਾਅਦ ਇਹ ਲਗ ਰਿਹਾ ਹੈ ਕਿ ਚੋਰਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁੱਲ ਵੀ ਖੌਫ ਨਹੀਂ ਹੈ। ਅਜਿਹਾ ਮਾਮਲਾ ਦਸੂਹਾ ਰੋਡ ਦੇ ਮਾਊਂਟ ਕਾਰਮਲ ਸਕੂਲ ਦੇ ਨਾਲ ਐਨਕਲੇਵ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਵੱਲੋਂ ਘਰ ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਮਾਮਲੇ ਸਬੰਧੀ ਘਰ ਦੀ ਮਾਲਕਣ ਨੇ ਦੱਸਿਆ ਕਿ ਉਸ ਦੀ ਧੀ ਦੀ ਦਾ 31 ਅਕਤੂਬਰ ਨੂੰ ਵਿਆਹ ਧਰਿਆ ਹੋਇਆ ਹੈ ਜਿਸਦੇ ਚੱਲਦਿਆਂ ਕੈਸ਼ ਅਤੇ ਸੋਨੇ ਦੇ ਗਹਿਣੇ ਦੇ ਨਾਲ-ਨਾਲ ਉਸ ਦੀ ਧੀ ਦੀ ਮੰਗਣੀ ਵਾਲੀ ਹੀਰੇ ਦੀ ਅੰਗੂਠੀ ਘਰ ਵਿੱਚ ਹੀ ਪਈ ਹੋਈ ਸੀ ਜਿਸ ’ਤੇ ਚੋਰਾਂ ਨੇ ਆਪਣਾ ਹੱਥ ਸਾਫ ਕਰ ਦਿੱਤਾ।