ਹੁਸ਼ਿਆਰਪੁਰ : ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਵਿਜੀਲੈਂਸ ਵਿਭਾਗ ਵੱਲੋਂ ਜੋ ਪੰਜਾਬ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਭ੍ਰਿਸ਼ਟਾਚਾਰੀ ਦਾ ਮਾਮਲਾ ਦਰਜ ਕੀਤਾ ਹੈ। ਉਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਕਾਲਜ 'ਚ ਬਣੇ ਪਾਰਕ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲ੍ਹਾ ਆਗੂ ਪਰਮਜੀਤ ਸਿੰਘ ਭੁੱਲਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਅਵਤਾਰ ਸਿੰਘ ਸ਼ੇਖੋ, ਬਖਸ਼ੀਸ਼ ਸਿੰਘ ਥਿਆੜਾ, ਨਿਸ਼ਾਨ ਸਿੰਘ ਫੌਜੀ ਕਲੋਨੀ ਅਤੇ ਲਖਵਿੰਦਰ ਸਿੰਘ ਮੁਲਤਾਨੀ ਵੀ ਹਾਜ਼ਰ ਸਨ। ਪਰਮਜੀਤ ਭੁੱਲਾ ਨੇ ਕਿਹਾ ਕਿ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਤੇ ਉਸਦੇ ਭਤੀਜੇ ਦਲਜੀਤ ਸਿੰਘ ਸੇਠੀ ਨੇ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਹਲਕਾ ਉੜਮੁੜ ਟਾਂਡਾ ਵਿੱਚ 600 ਕਰੋੜ ਰੁਪਏ ਦੇ ਵਿਕਾਸ ਕਰਨ ਦਾ ਦਾਅਵਾ ਕੀਤਾ ਸੀ ਜਦਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਉਕਤ ਸਾਬਕਾ ਮੰਤਰੀ ਗਿਲਜੀਆਂ ਦੀ ਪੋਲ ਖੋਲਦਿਆਂ ਦਾਅਵਾ ਕੀਤਾ ਸੀ ਕਿ 600 ਕਰੋੜ ਰੁਪਏ ਨਾਲ ਸਿਰਫ ਆਪਣੀਆਂ ਬੇਨਾਮੀ ਜਾਇਦਾਦਾ ਬਣਾਈਆਂ ਹਨ। ਜਿਸ ਦੀ ਜਾਂਚ ਪੜਤਾਲ ਹੋਣੀ ਜ਼ਰੂਰੀ ਹੈ।
ਇਸ ਤੋਂ ਇਲਾਵਾ ਸਾਬਕਾ ਮੰਤਰੀ ਗਿਲਜੀਆਂ ਵਲੋਂ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਗੌਰਮਿੰਟ ਕਾਲਜ ਟਾਂਡਾ ਵਿੱਚ ਬਣ ਰਹੇ 1 ਕਰੋੜ 65 ਲੱਖ ਦੇ ਸਟੇਡੀਅਮ ਦੀ ਵੀ ਜਾਂਚ ਪੜਤਾਲ ਹੋਣੀ ਜ਼ਰੂਰੀ ਹੈ। ਕਿਉਂਕਿ ਜੇ ਸਟੇਡੀਅਮ ਦੀ ਬਣੀ ਬਿਲਡਿੰਗ ਦੀ ਗੱਲਬਾਤ ਕੀਤੀ ਜਾਵੇ ਤਾਂ ਸਿਰਫ 65 ਲੱਖ ਦੀ ਲਾਗਤ ਵੀ ਨਹੀਂ ਲਾਈ ਗਈ। ਪਰਮਜੀਤ ਭੁੱਲਾ ਨੇ ਕਿਹਾ ਕਿ ਸਾਬਕਾ ਮੰਤਰੀ ਗਿਲਜੀਆਂ ਵਲੋਂ ਇਸੇ ਗੌਰਮਿੰਟ ਕਾਲਜ ਵਿੱਚ 43 ਲੱਖ ਦੀ ਲਾਗਤ ਨਾਲ ਇੱਕ ਪਾਰਕ ਬਣਾਇਆ ਗਿਆ।