ਹੁਸ਼ਿਆਰਪੁਰ:ਸੂਬੇ ਅੰਦਰ ਗੈਰ-ਕਾਨੂੰਨੀ ਮਾਈਨਿੰਗ ਪੂਰੀ ਤੌਰ ’ਤੇ ਬੰਦ ਹੋਣ ਦੇ ਦਾਅਵੇ ਮਾਈਨਿੰਗ ਮੰਤਰੀ ਵਲੋਂ ਮੀਡੀਆ ਵਿੱਚ ਕਰਨ ਦੇ ਇੱਕ ਦਿਨ ਬਾਅਦ ਹੀ ਸੋਸ਼ਲ ਮੀਡੀਆ ’ਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਲੈਕੇ ਵੀਡੀਓ ਵਾਇਰਲ ਹੋਈ। ਜੋ ਕਿ ਪੰਜਾਬ ਸਰਕਾਰ ਦੇ ਮੰਤਰੀ ਦੇ ਦਾਅਵਿਆਂ ਦੀ ਪੋਲ ਖੋਲਦੀ ਹੋਈ ਨਜਰ ਆ ਰਹੀ ਹੈ।
ਦੱਸ ਦਈਏ ਕਿ ਇਹ ਵੀਡੀਓ ਗੈਰ ਕਾਨੂੰਨੀ ਮਾਈਨਿੰਗ ਤੇ ਖਨਨ ਰੋਕੋ ਜਮੀਨ ਬਚਾਉ ਸੰਘਰਸ਼ ਕਮੇਟੀ ਦੇ ਸਕੱਤਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਬਲੀ ਵੱਲੋਂ ਵੀਡੀਓ ਅਪਲੋਡ ਕੀਤੀ ਗਈ ਸੀ ਜਿਸ ਚ ਉਨ੍ਹਾਂ ਨੇ ਬਲਾਕ ਹਾਜੀਪੁਰ ਦੇ ਪਿੰਡ ਸਰਿਆਣਾ ਦੀ ਵਾਹੀਯੋਗ ਜ਼ਮੀਨ ਦੇ ਉੱਪਰ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਬਾਰੇ ਜਾਣਕਾਰੀ ਦਿੱਤੀ।
ਸਵਾਲਾਂ ਦੇ ਘੇਰੇ ’ਚ ਪੰਜਾਬ ਸਰਕਾਰ ਇਸ ਦੌਰਾਨ ਸਿੰਬਲੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮਾਇਨਿੰਗ ਮੰਤਰੀ ਹਰਜੋਤ ਬੈਂਸ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ੍ ਕੀ ਮੁੱਖ ਮੰਤਰੀ ਮਾਨ ਅਤੇ ਮਾਇਨਿੰਗ ਮੰਤਰੀ ਬੈਂਸ ਵੱਲੋਂ ਬਲਾਕ ਹਾਜੀਪੁਰ ਅਤੇ ਤਲਵਾੜਾ ਵਿੱਚ ਹੋ ਰਹੀ ਗੈਰਕਨੂੰਨੀ ਮਾਇਨਿੰਗ ਦੇ ਵਿਚ ਆਪਣਾ ਹਿੱਸਾ ਹੋਣ ਕਾਰਨ ਹੀ ਇਹ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਫਿਲਹਾਲ ਇਹ ਵੀਡੀਓ ਮਾਇਨਿੰਗ ਮੰਤਰੀ ਬੈਂਸ ਕੋਲ ਪਹੁੰਚ ਚੁੱਕੀ ਹੈ ਜਿਨ੍ਹਾਂ ਨੇ ਸਿੰਬਲੀ ਨੂੰ ਭਰੋਸਾ ਦਿੱਤਾ ਹੈ ਕਿ ਜਾਂਚ ਤੋਂ ਬਾਅਦ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਮਾਈਨਿੰਗ ਦੀ ਜਾਂਚ ਦੇ ਲਈ ਮਾਇਨਿੰਗ ਮੰਤਰੀ ਹਰਜੋਤ ਬੈਂਸ ਦਾ ਨਹੀਂ ਪਹੁੰਚ ਸਕੇ ਪਰ ਉਨ੍ਹਾਂ ਦੀ ਥਾਂ ’ਤੇ ਮਾਈਨਿੰਗ ਵਿਭਾਗ ਦੇ ਜੇਈ ਅਜੇ ਪਾਂਡੇ ਪਹੁੰਚੇ। ਜਿਨ੍ਹਾਂ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਪਰੋਕਤ ਸਰਕਾਰੀ ਖੱਡ ਹੈ ਅਤੇ ਇੱਥੇ ਮਾਇਨਿੰਗ 10 ਫੁੱਟ ਤੱਕ ਹੋ ਸਕਦੀ ਹੈ। ਜਦੋਂ ਪੱਤਰਕਾਰਾਂ ਵੱਲੋਂ ਕਿਹਾ ਗਿਆ ਕਿ ਇੱਥੇ 100 ਤੋਂ ਵੱਧ ਫੁੱਟ ਤੱਕ ਮਾਈਨਿੰਗ ਫਿਰ ਕਿਵੇਂ ਕੀਤੀ ਜਾ ਗਈ ਹੈ ਤਾਂ ਮਾਈਨਿੰਗ ਅਧਿਕਾਰੀ ਪਾਂਡੇ ਨੂੰ 10 ਫੁੱਟ ਹੋਈ ਮਾਈਨਿੰਗ ਸਾਬਿਤ ਕਰਨ ਲਈ ਪੁਟਾਈ ਵਾਲੀ ਥਾਂ ਤੋਂ ਕਰੀਬ 50 ਫੁੱਟ ਉੱਤੇ ਜਾਣਾ ਪਿਆ।
ਇਹ ਵੀ ਪੜੋ:ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਕੀਤਾ ਕਾਬੂ, NSUI ਪ੍ਰਧਾਨ ਨੇ ਲਗਾਏ ਧਮਕੀ ਦੇ ਦੋਸ਼