ਹੁਸ਼ਿਆਰਪੁਰ : ਕਸਬਾ ਗੜ੍ਹਸ਼ੰਕਰ ਦੇ ਪਿੰਡ ਗੜ੍ਹੀ ਮਾਨਸੋਵਾਲ ਦੀ ਰਹਿਣ ਵਾਲੀ ਸਰੋਜ ਬਾਲਾ ਨੇ ਭਾਰਤੀ ਫੌਜ 'ਚ ਮੇਜਰ ਦਾ ਰੈਂਕ ਹਾਸਲ ਕਰ ਪੰਜਾਬ ਦਾ ਮਾਣ ਵਧਾਇਆ ਹੈ।
ਸਰੋਜ ਬਾਲਾ ਦੇ ਮੇਜਰ ਬਣਨ 'ਤੇ ਉਸ ਦੇ ਪਰਿਵਾਰ ਅਤੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਰੋਜ ਨੇ ਮੇਜਰ ਬਣ ਕੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਪਿੰਡ, ਸ਼ਹਿਰ ਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਸਰੋਜ ਦੇ ਭਰਾ ਅਤੇ ਮਾਂ ਨੇ ਦੱਸਿਆ ਕਿ ਸਰੋਜ ਨੇ ਆਪਣੀ ਮੁੱਢਲੀ ਸਿੱਖਿਆ ਗੜ੍ਹੀ ਮਾਨਸੋਵਾਲ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ, ਇਸ ਤੋਂ ਬਾਅਦ ਉਸ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਵੀ ਸਰਕਾਰੀ ਸਕੂਲ 'ਚ ਕੀਤੀ। ਇਸ ਤੋਂ ਉਹ ਐਮ.ਬੀ.ਬੀ.ਐਸ ਦੀ ਡਿਗਰੀ ਹਾਸਲ ਕਰ ਡਾਕਟਰ ਬਣੀ ਅਤੇ ਸਾਲ 2016 'ਚ ਸਰੋਜ ਭਾਰਤੀ ਫੌਜ ਵਿੱਚ ਭਰਤੀ ਹੋਈ।