ਹੁਸ਼ਿਆਰਪੁਰ: ਨਗਰ ਨਿਗਮ ਇਨ੍ਹੀਂ ਦਿਨੀਂ ਸ਼ਹਿਰ ਦੀ ਅਬਾਦੀ ਨੂੰ ਲੈ ਕੇ ਘੱਟ ਆਵਾਰਾ ਪਸ਼ੂਆਂ ਦੀ ਵੱਧ ਗਿਣਤੀ ਨੂੰ ਲੈ ਕੇ ਜਿਆਦਾ ਸੁਰਖੀਆਂ 'ਚ ਹੈ। ਆਏ ਦਿਨ ਸ਼ਹਿਰ ਭਰ ਦੇ ਆਵਾਰਾ ਪਸ਼ੂਆਂ ਦਾ ਜਮਾਵੜਾ ਵੇਖਿਆ ਜਾ ਸਕਦਾ ਹੈ। ਸੜਕਾਂ 'ਚ ਪਸ਼ੂਆਂ ਕਾਰਨ ਟ੍ਰੈਫਿਕ ਦੀ ਸਮੱਸਿਆ ਆਮ ਵੇਖਣ ਨੂੰ ਮਿਲ ਰਹੀ ਹੈ। ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ 'ਤੇ ਲੱਖਾਂ ਰੁਪਏ ਖਰਚਣ ਵਾਲੀ ਨਗਰ ਨਿਗਮ ਸਵਾਲਾਂ ਦੇ ਘੇਰੇ 'ਚ ਆ ਗਈ ਹੈ।
ਹੁਸ਼ਿਆਰਪੁਰ ਨਗਰ ਨਿਗਮ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ 'ਚ ਫ਼ੇਲ, ਵੇਖੋ - Hoshiarpur municipal corporation fails
ਹੁਸ਼ਿਆਰਪੁਰ ਨਗਰ ਨਿਗਮ ਇਨ੍ਹੀਂ ਦਿਨੀਂ ਸ਼ਹਿਰ ਦੀ ਅਬਾਦੀ ਨੂੰ ਲੈ ਕੇ ਘੱਟ ਆਵਾਰਾ ਪਸ਼ੂਆਂ ਦੀ ਵੱਧ ਗਿਣਤੀ ਨੂੰ ਲੈ ਕੇ ਜਿਆਦਾ ਸੁਰਖੀਆਂ 'ਚ ਹੈ। ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ 'ਤੇ ਲੱਖਾਂ ਰੁਪਏ ਖਰਚਣ ਵਾਲੀ ਨਗਰ ਨਿਗਮ ਸਵਾਲਾਂ ਦੇ ਘੇਰੇ 'ਚ ਆ ਗਈ ਹੈ।
ਸ਼ਹਿਰ ਦੀ ਸੜਕਾਂ 'ਤੇ ਸ਼ਰੇਆਮ 2 ਸਾੰਡ ਇੱਕ ਦੂਜੇ ਨਾਲ ਘੁਲਦੇ ਹੋਏ ਵਿਖਾਈ ਦੇ ਰਹੇ ਹਨ। ਇਸ ਕਾਰਨ ਟ੍ਰੈਫਿਕ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਹੈ। ਕਰੀਬ ਅੱਧਾ ਘੰਟੇ ਦੇ ਸੰਘਰਸ਼ ਤੋਂ ਬਾਅਦ ਪੁਲਿਸ ਨੂੰ ਵੀ ਕਾਫੀ ਮੁਸ਼ੱਕਤ ਕਰਨੀ ਪਈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਉਨ੍ਹਾਂ ਨੂੰ ਇਹੋ ਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ। ਪਸ਼ੂਆਂ ਕਾਰਨ ਕਈ ਲੋਕ ਫੱਟੜ ਵੀ ਹੋਏ ਹਨ ਅਤੇ ਕਈਆਂ ਨੂੰ ਆਪਣੀ ਜਾਨ ਵੀ ਗਵਾਨੀ ਪਈ। ਲੋਕਾਂ ਦਾ ਕਹਿਣਾ ਹੈ ਕਿ ਹਰ ਇੱਕ ਵਿਭਾਗ ਵੱਲੋਂ ਕਈ ਸਾਰੇ ਟੈਕਸ ਵਸੂਲੇ ਜਾਂਦੇ ਹਨ, ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਟੈਕਸ ਦੇਣ ਤੋਂ ਬਾਅਦ ਵੀ ਲੋਕਾਂ ਨੂੰ ਬਹੁਤ ਸਾਰਿਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੂਜੇ ਪਾਸੇ ਨਗਰ ਨਿਗਮ ਅਧਿਕਾਰੀ ਦਾ ਕਹਿਣਾ ਹੈ ਕਿ ਸਮੇਂ ਸਮੇਂ 'ਤੇ ਸੰਸਥਾਵਾਂ ਨੂੰ ਆਦੇਸ਼ ਜਾਰੀ ਕੀਤੇ ਜਾਂਦੇ ਹਨ, ਪਰ ਆਵਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪਸ਼ੂਆਂ 'ਤੇ ਕਾਬੂ ਪਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ 'ਚ ਕਈ ਉਚੇਚੇ ਕਦਮ ਚੁੱਕੇ ਜਾਣਗੇ।