ਪੰਜਾਬ

punjab

ETV Bharat / city

ਹੁਸ਼ਿਆਰਪੁਰ ਦੀ ਕੁੜੀ ਨੇਹਾ ਚਾਂਦ ਬਣੀ ਜੱਜ ਬਣ ਜ਼ਿਲ੍ਹੇ ਦਾ ਨਾਂਅ ਕੀਤਾ ਰੋਸ਼ਨ - Hoshiarpur news

ਹੁਸ਼ਿਆਰਪੁਰ ਦੀ ਨੇਹਾ ਚਾਂਦ ਨੇ ਜੱਜ ਬਣ ਕੇ ਨਾ ਸਿਰਫ਼ ਪਰਿਵਾਰ ਬਲਕਿ ਪੂਰੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ ਹੈ। ਨੇਹਾ ਨੇ ਸਖ਼ਤ ਮਹਿਨਤ ਸਦਕਾ ਅੱਜ ਇਹ ਮੁਕਾਮ ਹਾਸਲ ਕੀਤਾ ਹੈ।

ਫ਼ੋਟੋ।

By

Published : Nov 21, 2019, 6:14 PM IST

ਹੁਸ਼ਿਆਰਪੁਰ: ਮੁਹੱਲਾ ਰੇਲਵੇ ਮੰਡੀ ਦੀ ਰਹਿਣ ਵਾਲੀ ਨੇਹਾ ਚਾਂਦ ਦੇ ਜੱਜ ਬਣਨ ਨਾਲ ਨਾ ਸਿਰਫ਼ ਪਰਿਵਾਰ ਬਲਕਿ ਪੂਰੇ ਜ਼ਿਲ੍ਹੇ ਦਾ ਮਾਣ ਵਧਿਆ ਹੈ। ਨੇਹਾ ਚਾਂਦ ਨੇ 2011 'ਚ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ. ਦੀ ਪੜਾਈ ਸ਼ੁਰੂ ਕੀਤੀ ਸੀ। 10 ਨਵੰਬਰ ਨੂੰ ਨੇਹਾ ਨੇ ਜੱਜ ਲਈ ਇੰਟਰਵਿਊ ਦਿੱਤਾ, ਜਿਸ 'ਚੋਂ ਪਾਸ ਹੋਣ ਤੋਂ ਬਾਅਦ ਨੇਹਾ ਨੇ ਇਹ ਸਥਾਨ ਹਾਸਲ ਕੀਤਾ ਹੈ।

ਵੀਡੀਓ

ਨੇਹਾ ਚਾਂਦ ਦੇ ਜੱਜ ਬਣਨ ਉਪਰੰਤ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੇ ਪਿਤਾ ਅਮਨਦੀਪ ਚਾਂਦ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚੋਂ ਕੋਈ ਵੀ ਇਸ ਖੇਤਰ 'ਚ ਨਹੀਂ ਹੈ। ਨੇਹਾ ਦੇ ਜੱਜ ਬਣਨ ਨਾਲ ਉਨਾਂ ਨੂੰ ਵੱਡੀ ਖ਼ੁਸ਼ੀ ਮਿਲੀ ਹੈ। ਨੇਹਾ ਦੀ ਮਾਤਾ ਕੁਲਵਿੰਦਰ ਕੌਰ ਚਾਂਦ ਨੇ ਦੱਸਿਆ ਕਿ ਨੇਹਾ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਲੜਕੀਆਂ ਵੀ ਕਿਸੇ ਖੇਤਰ 'ਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਬਲਕਿ ਲੜਕੀਆਂ ਸਖ਼ਤ ਮਿਹਨਤ ਨਾਲ ਵੱਡੀਆਂ ਮੰਜ਼ਿਲਾਂ ਹਾਸਲ ਕਰਕੇ ਮਾਪਿਆਂ ਦਾ ਮਾਣ ਵਧਾਉਂਦੀਆਂ ਹਨ।

ਨੇਹਾ ਚਾਂਦ ਨੇ ਦੱਸਿਆ ਕਿ ਉਸ ਦਾ ਸੁਪਨਾ ਸੀ ਕਿ ਉਹ ਜੱਜ ਦੇ ਅਹੁਦੇ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਉਸਦੇ ਪਰਿਵਾਰ ਨੂੰ ਜਾਂਦਾ ਹੈ, ਜਿਸ ਨੇ ਹਰੇਕ ਮੁਕਾਮ 'ਤੇ ਉਸ ਦਾ ਸਾਥ ਦਿੱਤਾ ਹੈ। ਜੱਜ ਬਣਨ ਉਪਰੰਤ ਨੇਹਾ ਚਾਂਦ ਦੇ ਘਰ 'ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।

ABOUT THE AUTHOR

...view details