ਹੁਸ਼ਿਆਰਪੁਰ : ਪੰਜਾਬ ਵਿੱਚ 1 ਅਕਤੂਬਰ ਤੋਂ ਝੋਨੇ ਦੀ ਫਸਲ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਹੁਸ਼ਿਆਰਪੁਰ ਅਨਾਜ ਮੰਡੀ ਵਿੱਚ ਝੋਨੇ ਦੀ ਫਸਲ ਵੇਚਣ ਆਏ ਕਿਸਾਨਾਂ ਨੇ ਝੋਨੇ ਦੀ ਫਸਲ 'ਚ ਨਮੀ ਹੋਣ ਕਾਰਨ ਘੱਟ ਰੇਟ ਮਿਲਣ ਦੀ ਗੱਲ ਆਖੀ ਹੈ।
ਕਿਸਾਨਾਂ ਨੇ ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀਆਂ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਘਰੋਂ ਝੋਨੇ ਦੀ ਫਸਲ ਸੁੱਕਾ ਕੇ ਲਿਆਏ ਹਨ ਪਰ ਅਨਾਜ ਮੰਡੀ ਪਹੁੰਚ ਕੇ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਸਲ ਸੁੱਕੀ ਹੋਣ ਦੇ ਬਾਵਜ਼ੂਦ ਚੈਕਿੰਗ ਮਸ਼ੀਨਾਂ ਉਸ ਵਿੱਚ ਨਮੀ ਦੱਸਦੀ ਹੈ। ਇਸ ਕਾਰਨ ਉਹ ਬੇਹਦ ਪਰੇਸ਼ਾਨ ਹਨ।