ਹੁਸ਼ਿਆਰਪੁਰ:ਕਿਸਾਨੀ ਸੰਘਰਸ਼ ਨੂੰ ਚੱਲਦੇ ਜਿੱਥੇ ਇਕ ਸਾਲ ਹੋਣ ਲੱਗਾ ਹੈ। ਉਥੇ ਹੀ ਸੰਯੁਕਤ ਕਿਸਾਨ ਮੋਰਚੇ ਨੇ ਇਕ ਫੈਸਲਾ ਲਿਆ ਹੈ। ਜਿਸਦੇ ਤਹਿਤ 29 ਨਵੰਬਰ (November) ਤੋਂ 500-500 ਦੀ ਗਿਣਤੀ ਵਿਚ ਕਿਸਾਨ ਸੰਸਦ ਵੱਲ ਕੂਚ ਕਰਨਗੇ। ਜਦ ਤਕ ਸੰਸਦ ਦਾ ਸੈਸ਼ਨ ਚੱਲੇਗਾ ਉਦੋ ਤੱਕ ਰੋਜ਼ 500 ਕਿਸਾਨ ਸੰਸਦ ਵੱਲ ਜਾਣਗੇ ਅਤੇ ਸੰਸਦ ਦੇ ਬਾਹਰ ਧਰਨਾ ਦੇਣਗੇ।
ਮਨਜੀਤ ਸਿੰਘ ਰਾਏ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨਾਲ ਗੱਲਬਾਤ ਨਾ ਕੀਤੀ ਤਾਂ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।ਉਨ੍ਹਾਂ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵੀ ਵੱਧ ਕੀਤਾ ਜਾਏਗਾ ਅਤੇ ਹੋਰ ਸੰਘਰਸ਼ ਤਿੱਖਾ ਕੀਤਾ ਜਾਵੇਗਾ।