ਪੰਜਾਬ

punjab

ETV Bharat / city

ਧੀ ਨੂੰ ਘੋੜੀ ਚੜ੍ਹਾ ਕੇ ਪਰਿਵਾਰ ਨੇ ਪੇਸ਼ ਕੀਤੀ ਅਨੋਖੀ ਮਿਸਾਲ

ਇੱਕ ਪਾਸੇ ਜਿਥੇ ਕੁੜੀਆਂ ਨੂੰ ਕੁੱਖਾਂ 'ਚ ਮਾਰ ਦਿੱਤਾ ਜਾਂਦਾ ਹੈ, ਉਥੇ ਹੀ ਕੁੱਝ ਪਰਿਵਾਰ ਅਜਿਹੇ ਵੀ ਹੁੰਦੇ ਹਨ ਜੋ ਕਿ ਧੀਆਂ ਨੂੰ ਪੱਤਰਾਂ ਦੇ ਬਰਾਬਰ ਸਮਝਦੇ ਹਨ। ਅਜਿਹੀ ਮਿਸਾਲ ਹੁਸ਼ਿਆਰਪੁਰ ਵਿਖੇ ਵੇਖਣ ਨੂੰ ਮਿਲੀ। ਇਥੇ ਇੱਕ ਪਰਿਵਾਰ ਨੇ ਆਪਣੇ ਧੀ ਨੂੰ ਵਿਆਹ ਤੋਂ ਪਹਿਲਾਂ ਘੋੜੀ 'ਤੇ ਚੜ੍ਹਾ ਕੇ ਧੀਆਂ ਤੇ ਪੁੱਤਰਾਂ ਨੂੰ ਸਮਾਨ ਅਧਿਕਾਰ ਦੇਣ ਦੀ ਮਿਸਾਲ ਪੇਸ਼ ਕੀਤੀ ਹੈ।

ਲਾੜੀ ਚੜ੍ਹੀ ਘੋੜੀ
ਲਾੜੀ ਚੜ੍ਹੀ ਘੋੜੀ

By

Published : Jan 31, 2020, 10:40 PM IST

ਹੁਸ਼ਿਆਰਪੁਰ: ਸ਼ਹਿਰ ਦੇ ਸ਼ਕਤੀ ਨਗਰ 'ਚ ਇੱਕ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਤੋਂ ਪਹਿਲਾਂ ਉਸ ਨੂੰ ਘੋੜੀ 'ਤੇ ਚੜ੍ਹਾ ਕੇ ਸਮਾਜ 'ਚ ਵੱਖਰੀ ਮਿਸਾਲ ਪੇਸ਼ ਕੀਤੀ ਹੈ।

ਲਾੜੀ ਚੜ੍ਹੀ ਘੋੜੀ

ਲੜਕੀ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਉਹ ਆਪਣੀ ਧੀ ਨੂੰ ਪੁੱਤਰਾਂ ਦੇ ਬਰਾਬਰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਇਹ ਸੋਚਦੇ ਸਨ ਕਿ ਉਹ ਆਪਣੀ ਧੀ ਦਾ ਵਿਆਹ ਵੱਖਰੇ ਤਰੀਕੇ ਨਾਲ ਕਰਨਗੇ। ਉਨ੍ਹਾਂ ਨੇ ਇਹ ਗੱਲ ਪਰਿਵਾਰਕ ਮੈਂਬਰਾਂ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਕੁੜੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਮੁੰਡਿਆਂ ਵਾਂਗ ਘੋੜੀ 'ਤੇ ਚੜ੍ਹਾ ਕੇ ਪਰਿਵਾਰ ਵੱਲੋਂ ਸਮਾਜ 'ਚ ਵੱਖਰੀ ਮਿਸਾਲ ਪੇਸ਼ ਕੀਤੀ ਗਈ। ਲੜਕੀ ਨੂੰ ਘੋੜੀ 'ਤੇ ਚੜ੍ਹਾ ਕੇ ਮੁਹੱਲੇ 'ਚ ਘੁਮਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਨਵੀਂ ਰੀਤ ਸ਼ੁਰੂ ਕੀਤੀ ਗਈ ਹੈ ਤਾਂ ਜੋ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਰਜਾ ਮਿਲੇ।

ਇਸ ਸਬੰਧੀ ਜਦੋਂ ਕੁੜੀ ਦੇ ਰਿਸ਼ਤੇਦਾਰਾਂ ਅਤੇ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਧੀ ਨੂੰ ਮੁੰਡਿਆਂ ਦੇ ਬਰਾਬਰ ਸਮਝਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਪਰਿਵਾਰ 'ਚ ਕੁੜੀ ਨੂੰ ਘੋੜੀ 'ਤੇ ਚੜ੍ਹਾਉਨ ਦੀ ਨਵੀਂ ਰੀਤ ਸ਼ੁਰੂ ਕੀਤੀ ਗਈ ਹੈ ਜੋ ਕੁੜੀਆਂ ਨੂੰ ਮੁੰਡਿਆਂ ਬਰਾਬਰ ਦਰਸਾਉਂਦੀ ਹੈ ਅਤੇ ਸਾਡੇ ਪਰਿਵਾਰ ਵੱਲੋਂ ਅੱਗੇ ਵੀ ਜਾਰੀ ਰਹੇਗੀ।

ABOUT THE AUTHOR

...view details