ਹੁਸ਼ਿਆਰਪੁਰ: ਪੰਜਾਬ ਚ ਜਿਆਦਾਤਰ ਨੌਜਵਾਨਾਂ ਦਾ ਸੁਪਨਾ ਵਿਦੇਸ਼ ਜਾਣ ਦਾ ਹੈ। ਜਿਆਦਾਤਰ ਨੌਜਵਾਨ ਰੋਜ਼ੀ ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਵਿਦੇਸ਼ ਚ ਜਾ ਰਹੇ ਹਨ। ਪਰ ਵਿਦੇਸ਼ ਜਾ ਕੇ ਰੋਜੀ ਰੋਟੀ ਕਮਾਉਣ ਦਾ ਸੁਪਨਾ ਕਿਸੇ ਕਿਸੇ ਦਾ ਹੀ ਪੂਰਾ ਹੁੰਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਰਿਵਾਰ ਨੇ ਦੁਬਈ ਫਸੇ ਨੌਜਵਾਨ ਦੇ ਲਈ ਮਦਦ ਦੀ ਗੁਹਾਰ ਲਗਾਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਗੜ੍ਹਸ਼ੰਕਰ ਦੇ ਪਿੰਡ ਮਹਿਗਰੋਵਾਲ ਦਾ ਇੱਕ ਨੌਜਵਾਨ ਕਰੀਬ 4 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਦੁਬਈ ਗਿਆ ਸੀ। ਪਰ ਅੱਜ ਉਹ ਜੇਲ੍ਹ ਚ ਬੰਦ ਹੈ। ਜਿਸ ਦੇ ਚੱਲਦੇ ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਹੈ।
ਦੁਬਈ ਫੱਸਿਆ ਗੜ੍ਹਸ਼ੰਕਰ ਦਾ ਨੌਜਵਾਨ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ 4 ਸਾਲ ਪਹਿਲਾਂ ਦੁਬਈ ਗਿਆ ਸੀ। 2 ਅਪ੍ਰੈਲ 2021 ਨੂੰ ਉਸ ਲੜਕੇ ਕੋਲੋਂ ਦੁਬਈ ਵਿੱਚ ਇੱਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ’ਤੇ ਦੁਬਈ ਦੇ ਕਾਨੂੰਨ ਅਨੁਸਾਰ ਅਦਾਲਤ ਵੱਲੋਂ ਉਸਨੂੰ 6 ਮਹੀਨੇ ਦੀ ਕੈਦ ਅਤੇ ਭਾਰਤ ਦੀ ਕਰੰਸੀ ਮੁਤਾਬਿਕ ਬਲੱਡ ਮਨੀ 42 ਲੱਖ ਰੁਪਏ ਦਾ ਜੁਰਮਾਨਾ ਕੀਤਾ, ਪਰ ਉਨ੍ਹਾਂ ਵੱਲੋਂ ਜੁਰਮਾਨਾ ਨਾਂ ਦੇਣ ਕਾਰਨ ਉਹ ਅੱਜ ਵੀ ਜੇਲ੍ਹ ਵਿੱਚ ਹੈ।
ਦੁਬਈ ਚ ਜੇਲ੍ਹ ਚ ਬੰਦ ਨੌਜਵਾਨ ਦੇ ਲਈ ਪਰਿਵਾਰਿਕ ਮੈਂਬਰਾਂ ਦੇ ਨਾਲ ਨਾਲ ਪਿੰਡ ਦੇ ਸਰਪੰਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਸਰਕਾਰ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਰਿਵਾਰ ਦੀ ਮਦਦ ਕਰਨ ਤਾਂ ਜੋ ਉਨ੍ਹਾਂ ਦਾ ਪੁੱਤਰ ਉਨ੍ਹਾਂ ਕੋਲ ਵਾਪਸ ਆ ਸਕੇ।
ਇਹ ਵੀ ਪੜੋ:BSF ਜਵਾਨਾਂ ਨੂੰ ਮਿਲੀ ਵੱਡੀ ਸਫ਼ਲਤਾ, ਗਸ਼ਤ ਦੌਰਾਨ 3.29 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ