ਹੁਸ਼ਿਆਰਪੁਰ : ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਿਥੇ ਬੀਤੇ ਦੋ ਮਹੀਨੀਆਂ ਤੋਂ ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਜਾਰੀ ਹੈ, ਉਥੇ ਹੀ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਦਿੱਲੀ ਹਿੰਸਾ 'ਚ ਦਿੱਲੀ ਪੁਲਿਸ ਨੇ 200 ਤੋਂ ਵੱਧ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਸ਼ਿਆਰਪੁਰ ਦੇ ਪਿੰਡ ਹੁਸੈਨਪੁਰ ਦੇ ਵਸਨੀਕ ਕਿਸਾਨ ਗੁਰਦਿਆਲ ਸਿੰਘ ਨੂੰ ਵੀ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਹੈ। ਕਿਸਾਨ ਦੇ ਪਰਿਵਾਰ ਨੇ 26 ਜਨਵਰੀ ਦੀ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਗੁਰਦਿਆਲ ਤੇ ਹੋਰਨਾ ਕਿਸਾਨਾਂ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਿਸਾਨ ਗੁਰਦਿਆਲ ਸਿੰਘ ਦੇ ਪਰਿਵਾਰ ਨੇ ਕੀਤੀ ਰਿਹਾਈ ਦੀ ਮੰਗ - ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ
26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਦਿੱਲੀ ਹਿੰਸਾ 'ਚ ਦਿੱਲੀ ਪੁਲਿਸ ਨੇ 200 ਤੋਂ ਵੱਧ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਸ਼ਿਆਰਪੁਰ ਦੇ ਪਿੰਡ ਹੁਸੈਨਪੁਰ ਦੇ ਵਸਨੀਕ ਕਿਸਾਨ ਗੁਰਦਿਆਲ ਸਿੰਘ ਨੂੰ ਵੀ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਹੈ। ਕਿਸਾਨ ਦੇ ਪਰਿਵਾਰ ਨੇ 26 ਜਨਵਰੀ ਦੀ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਗੁਰਦਿਆਲ ਤੇ ਹੋਰਨਾ ਕਿਸਾਨਾਂ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਦਿਆਲ ਦਿੱਲੀ ਵਿਖੇ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਨ ਗਿਆ ਸੀ। ਉਹ ਜਦੋਂ ਤੋਂ ਘਰੋਂ ਗਿਆ , ਉਹ ਰੋਜ਼ਾਨਾ ਪਰਿਵਾਰ ਨਾਲ ਫੋਨ 'ਤੇ ਸੰਪਰਕ ਵਿੱਚ ਸੀ। 28 ਜਨਵਰੀ ਨੂੰ ਗੁਰਦਿਆਲ ਨੇ ਘਰ ਫੋਨ ਕਰਕੇ ਹਲਾਤ ਠੀਕ ਹੋਣ ਦੀ ਗੱਲ ਆਖੀ। ਅਗਲੇ ਕੁੱਝ ਦਿਨ ਗੁਰਦਿਆਲ ਨਾਲ ਸੰਪਰਕ ਨਾ ਹੋਣ 'ਤੇ ਪਰਿਵਾਰਕ ਮੈਂਬਰਾਂ ਨੇ ਪਤਾ ਲਗਾਇਆ ਤਾਂ ਇਹ ਜਾਣਕਾਰੀ ਮਿਲੀ ਕਿ ਦਿੱਲੀ ਪੁਲਿਸ ਦੇ ਕੁੱਝ ਅਧਿਕਾਰੀ ਟਿਕਰੀ ਬਾਰਡਰ 'ਤੇ ਆਏ ਸਨ। ਗੁਰਦਿਆਲ ਨੂੰ ਦਿੱਲੀ ਪੁਲਿਸ ਨੇ ਗ੍ਰਿ੍ਫ਼ਤਾਰ ਕੀਤਾ ਹੈ। ਪਰਿਵਾਰ ਨੇ ਗੁਰਦਿਆਲ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਜਲਦ ਰਿਹਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰਦਿਆਲ ਸਿੰਘ ਨੂੰ ਦਿਲ ਦੀ ਬਿਮਰੀ ਹੈ, ਉਥੇ ਉਸ ਦੀ ਦਵਾਈ ਖ਼ਤਮ ਹੋ ਗਈ ਸੀ। ਉਨ੍ਹਾਂ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਪਿੰਡ ਦੇ ਪੰਚਾਇਤੀ ਮੈਂਬਰਾਂ ਨੇ ਦੱਸਿਆ ਕਿ ਦਿੱਲੀ ਹਿੰਸਾ ਦੇ ਦੋ ਦਿਨਾਂ ਬਾਅਦ ਗੁਰਦਿਆਲ ਸਿੰਘ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਿਆ ਸੀ ਤੇ ਉਥੇ ਹੀ ਉਸ ਨਾਲ ਆਖ਼ਰੀ ਗੱਲ ਹੋਈ ਸੀ। ਗੁਰਦਿਆਲ ਸਿੰਘ ਦਾ ਕਹਿਣਾ ਸੀ ਕਿ ਉਹ ਘਰ ਵਾਪਸ ਆਉਣ ਲਈ ਰੇਲਵੇ ਟਿਕਟ ਦੀ ਬੁਕਿੰਗ ਲਈ ਜਾ ਰਿਹਾ ਹੈ ਪ੍ਰੰਤੂ ਉਸ ਦਿਨ ਤੋਂ ਬਾਅਦ ਮੁੜ ਗੁਰਦਿਆਲ ਨਾਲ ਗੱਲਬਾਤ ਨਹੀਂ ਹੋਈ। 31 ਜਨਵਰੀ ਨੂੰ ਦਿੱਲੀ ਨੂੰ ਭੂੰਗਾ ਪੁਲਿਸ ਚੌਕੀ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਗੁਰਦਿਆਲ ਸਿੰਘ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪਿੰਡ ਵਾਸੀਆਂ ਮੁਤਾਬਕ ਗੁਰਦਿਆਲ ਦਾ ਪਿਛੋਕੜ ਸਾਫ਼ ਸੁਥਰਾ ਹੈ ਤੇ ਉਹ ਇੱਕ ਮਿਹਨਤੀ ਨੌਜਵਾਨ ਹੈ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।