ਪੰਜਾਬ

punjab

By

Published : May 17, 2021, 5:12 PM IST

ETV Bharat / city

ਸ਼ਮਸ਼ਾਨਘਾਟ ‘ਚ ਕੋਰੋਨਾ ਪੀੜਤ ਮਾਂ ਦਾ ਸਸਕਾਰ ਕਰਨ ਪੁੱਜੇ ਪਰਿਵਾਰ ਨਾਲ ਕੁੱਟਮਾਰ

ਸੂਬੇ ‘ਚ ਕੋਰੋਨਾ ਕਾਰਨ ਲਗਾਤਾਰ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ।ਇਸਦੇ ਚੱਲਦੇ ਸਸਕਾਰ ਕਰਨ ਨੂੰ ਲੈਕੇ ਕਈ ਥਾਵਾਂ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈ ਹੈ।

ਸ਼ਮਸ਼ਾਨਘਾਟ ‘ਚ ਮ੍ਰਿਤਕ ਕੋਰੋਨਾ ਪੀੜਤ ਮਾਂ ਦਾ ਸਸਕਾਰ ਕਰਨ ਪੁੱਜੇ ਪਰਿਵਾਰ ਨਾਲ ਕੁੱਟਮਾਰ
ਸ਼ਮਸ਼ਾਨਘਾਟ ‘ਚ ਮ੍ਰਿਤਕ ਕੋਰੋਨਾ ਪੀੜਤ ਮਾਂ ਦਾ ਸਸਕਾਰ ਕਰਨ ਪੁੱਜੇ ਪਰਿਵਾਰ ਨਾਲ ਕੁੱਟਮਾਰ

ਹੁਸ਼ਿਆਰਪੁਰ:ਮੁਕੇਰੀਆ ‘ਚਸ਼ਮਸ਼ਾਨਘਾਟ ਚ ਕੋਰੋਨਾ ਕਾਰਨ ਮੌਤ ਹੋਈ ਮਾਂ ਦਾ ਸਸਕਾਰ ਕਰਨ ਪੁੱਜੇ ਪਰਿਵਾਰ ਦੇ ਨਾਲ ਮੁਹੱਲੇ ਦੇ ਕੁਝ ਲੋਕਾਂ ਦੇ ਵੱਲੋਂ ਉਨਾਂ ਦੀ ਕੁੱਟਮਾਰ ਕੀਤੀ ਗਈ ਹੈ।

ਪੀੜਤ ਰਾਜੀਵ ਕੁਮਾਰ ਨਿਵਾਸੀ ਬਾਦਲ ਮਾਰਕੀਟ ਮੁਕੇਰੀਆ ਜੋ ਕਿ ਪੰਜਾਬ ਵਿਧਾਨ ਸਭਾ ’ਚ ਡਿਪਟੀ ਵਾਚ ਐਂਡ ਵਾਰਡ ਅਫਸਰ ਹੈ । ਉਨਾਂ ਦੀ ਮਾਤਾ ਸਰਿਸ਼ਟਾ ਦੇਵੀ ਪਤਨੀ ਰਮੇਸ਼ ਚੰਦ ਦੀ ਸ਼ਨੀਵਾਰ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਕੋਰੋਨਾ ਬੀਮਾਰੀ ਕਾਰਨ ਮੌਤ ਹੋ ਗਈ। ਜਦੋਂ ਉਹ ਐਂਬੂਲੈਂਸ ਲੈ ਕੇ ਲਾਸ਼ ਦਾ ਸਸਕਾਰ ਕਰਨ ਲਈ ਮੁਹੱਲਾ ਖੁਰਸ਼ੀਦਪੁਰ ਵਿਖੇ ਸਥਿਤ ਡੇਰਾ ਬਾਬਾ ਸਤਨਾਮ ਸ਼ਿਵਪੁਰੀ ਮੁਕੇਰੀਆ ਪਹੁੰਚੇ ਤਾਂ ਸ਼ਮਸ਼ਾਨਘਾਟ ’ਚ ਪਹਿਲਾਂ ਤੋਂ ਮੌਜੂਦ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ।

ਸ਼ਮਸ਼ਾਨਘਾਟ ‘ਚ ਮ੍ਰਿਤਕ ਕੋਰੋਨਾ ਪੀੜਤ ਮਾਂ ਦਾ ਸਸਕਾਰ ਕਰਨ ਪੁੱਜੇ ਪਰਿਵਾਰ ਨਾਲ ਕੁੱਟਮਾਰ

ਉਨ੍ਹਾਂ ਦੱਸਿਆ ਕਿ ਵਿਰੋਧ ਕਰਨ ’ਤੇ ਇਨ੍ਹਾਂ ਅਣਪਛਾਤੇ ਨੌਜਵਾਨਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵੇਖਦੇ ਹੀ ਵੇਖਦੇ 20-25 ਨੌਜਵਾਨਾਂ ਨੇ ਐਂਬੂਲੈਂਸ ਗੱਡੀ ਜਿਸ ਵਿਚ ਮੇਰੀ ਮਾਂ ਦੀ ਲਾਸ਼ ਪਈ ਹੋਈ ਸੀ ਉਸਨੂੰ ਸ਼ਮਸ਼ਾਨਘਾਟ ਦੇ ਗੇਟ ਤੋਂ ਬਾਹਰ ਕੱਢ ਦਿੱਤਾ।

ਘਟਨਾ ਦਾ ਪਤਾ ਚੱਲਦਿਆਂ ਹੀ ਤੁਰੰਤ ਥਾਣਾ ਮੁਖੀ ਬਲਵਿੰਦਰ ਸਿੰਘ ਘਟਨਾ ਵਾਲੀ ਜਗ੍ਹਾ ’ਤੇ ਭਾਰੀ ਪੁਲਸ ਫੋਰਸ ਲੈ ਕੇ ਪੁੱਜੇ। ਉਨ੍ਹਾਂ ਤੁਰੰਤ ਸ਼ਮਸ਼ਾਨਘਾਟ ਦੇ ਆਸਪਾਸ ਦੇ ਇਲਾਕੇ ਦੀ ਨਾਕਾਬੰਦੀ ਕਰਕੇ ਲਾਸ਼ ਨੂੰ ਸ਼ਮਸ਼ਾਨਘਾਟ ਮੰਗਵਾਇਆ।ਫਿਰ ਜਾ ਕੇ ਰਾਜੀਵ ਕੁਮਾਰ ਨੇ ਪੀ. ਪੀ. ਈ. ਕਿੱਟ ਪਾ ਕੇ ਸਿਹਤ ਕਰਮਚਾਰੀਆਂ ਦੀ ਦੇਖ-ਰੇਖ ਅਤੇ ਥਾਣਾ ਮੁਖੀ ਬਲਵਿੰਦਰ ਸਿੰਘ ਦੀ ਮੌਜੂਦਗੀ ’ਚ ਆਪਣੀ ਮਾਤਾ ਦੀ ਲਾਸ਼ ਨੂੰ ਅਗਨੀ ਭੇਟ ਕੀਤਾ। ਇਸ ਮੌਕੇ ਏਐਸਆਈ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਮੁਹੱਲੇ ਦੇ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਅਸਲ ਮੁਲਜ਼ਮਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ

ਇਹ ਵੀ ਪੜੋ:ਬਲੈਗ ਫੰਗਸ ਨੇ ਪੰਜਾਬ ’ਚ ਦਿੱਤੀ ਦਸਤਕ

ABOUT THE AUTHOR

...view details