ਹੁਸ਼ਿਆਰਪੁਰ : ਜ਼ਿਲ੍ਹੇ ਦੇ ਦਸੂਹਾ ਕਸਬੇ ਵਿੱਚ ਇੱਕ ਸਰਕਾਰੀ ਸਕੀਮ ਦੀ ਅਫ਼ਵਾਹ ਫੈਲਣ ਕਰਕੇ ਲੋਕ ਪੋਸਟ ਆਫ਼ਿਸ ਪੁਜ ਗਏ। ਪੁਲਿਸ ਨੇ ਭੀੜ ਉੱਤੇ ਮੁਸ਼ਕਲ ਨਾਲ ਕਾਬੂ ਪਾਇਆ। ਚੋਣ ਕਮਿਸ਼ਨ ਵੱਲੋਂ ਇਸ ਮਾਮਲੇ ਉੱਤੇ ਸਖ਼ਤ ਕਾਰਵਾਈ ਕੀਤੀ ਗਈ।
ਸਰਕਾਰੀ ਸਕੀਮ ਦੀ ਅਫ਼ਵਾਹ ਕਾਰਨ ਪੋਸਟ ਆਫ਼ਿਸ 'ਚ ਲਗੀ ਭੀੜ - police
ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋਂਣ ਤੋਂ ਬਾਅਦ ਸਰਕਾਰ ਅਤੇ ਕੋਈ ਵੀ ਸਿਆਸੀ ਪਾਰਟੀ ਵੋਟਰਾਂ ਨੂੰ ਲਾਲਚ ਦੇਣ ਲਈ ਕੋਈ ਸਕੀਮ ਲਾਗੂ ਨਹੀਂ ਕਰ ਸਕਦੀ। ਹੋਸ਼ਿਆਰਪੁਰ ਦੇ ਕਸਬਾ ਦਸੂਹਾ ਵਿਖੇ ਇੱਕ ਸਰਕਾਰੀ ਸਕੀਮ ਦੀ ਅਫ਼ਵਾਹ ਫੈਲਣ ਕਰਕੇ ਸਥਾਨਕ ਡਾਕ ਘਰ ਵਿੱਚ ਲੋਕਾਂ ਦੀ ਭੀੜ ਇੱਕਠੀ ਹੋ ਗਈ। ਪੁਲਿਸ ਵੱਲੋਂ ਰੋਕਣ 'ਤੇ ਲੋਕ ਭੜਕ ਗਏ।
ਜਾਣਕਾਰੀ ਮੁਤਾਬਕ ਲੋਕਾਂ ਵਿਚਾਲੇ ਇਹ ਅਫ਼ਵਾਹ ਫੈਲ ਗਈ ਕਿ ਭਾਰਤ ਸਰਕਾਰ ਵੂਮੈਨ ਅਤੇ ਚਾਈਲਡ ਵੈਲਫੇਅਰ ਵਿਭਾਗ ਵੱਲੋਂ ਪੋਸਟ ਆਫ਼ਿਸ ਵਿੱਚ ਬੇਟੀਆਂ ਦੇ ਨਾਂਅ ਤੇ ਖੁਲ੍ਹਣ ਵਾਲੇ ਖਾਤਿਆਂ ਵਿੱਚ ਦੋ-ਦੋ ਲੱਖ ਰੁਪਏ ਜਮਾ ਕਰਵਾ ਰਹੀ ਹੈ।
ਇਸ ਬਾਰੇ ਪੋਸਟ ਮਾਸਟਰ ਸੁਭਾਸ਼ ਚੰਦਰ ਨੇ ਦੱਸਿਆ ਕਿ ਅਫ਼ਵਾਹ ਫੈਲਦੇ ਹੀ ਭਾਰੀ ਗਿਣਤੀ ਵਿੱਚ ਲੋਕ ਬੇਟੀਆਂ ਦੇ ਨਾਂਅ ਦੇ ਖਾਤੇ ਦੀ ਰਜ਼ਿਸਟਰੀ ਕਰਵਾਉਣ ਲਈ ਪੁਜੇ। ਭੀੜ ਵਧਣ ਕਾਰਨ ਪੋਸਟ ਆਫ਼ਿਸ ਦੇ ਅਧਿਕਾਰੀਆਂ ਨੂੰ ਪੁਲਿਸ ਦੀ ਸਹਾਇਤਾ ਲੈਣੀ ਪਈ। ਪੁਲਿਸ ਵੱਲੋਂ ਰੋਕੇ ਜਾਣ 'ਤੇ ਲੋਕ ਭੜਕ ਗਏ। ਹਾਲਾਤ ਵਿਗੜਦੇ ਹੋਏਵੇਖਦਿਆਂ ਮੌਕੇ ਉੱਤੇ ਚੋਣ ਕਮਿਸ਼ਨ ਨੇ ਆ ਕੇ ਮਾਮਲੇ ਦੀ ਜਾਣਕਾਰੀ ਲਈ ਅਤੇ ਲੋਕਾਂ ਨੂੰ ਸੱਚਾਈ ਦੱਸੀ। ਲੋਕਾਂ ਵੱਲੋਂ ਨਾ ਮੰਨਣ ਤੇ ਚੋਣ ਕਮਿਸ਼ਨ ਨੇ ਰਜ਼ਿਸਟਰੀਆਂ ਬੰਦ ਕਰਵਾ ਦਿੱਤੀਆਂ।