ਪੰਜਾਬ

punjab

ETV Bharat / city

ਪਵਿੱਤਰ ਬਾਈਬਲ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਕ੍ਰਿਸ਼ਚੀਅਨ ਭਾਈਚਾਰੇ 'ਚ ਰੋਸ - Hoshiarpur news

ਹੁਸ਼ਿਆਰਪੁਰ 'ਚ ਪਵਿੱਤਰ ਬਾਈਬਲ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕ੍ਰਿਸ਼ਚੀਅਨ ਭਾਈਚਾਰੇ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਅੰਕੁਰ ਨਰੂਲਾ ਨਾਂਅ ਦੇ ਵਿਅਕਤੀ ਨੇ ਆਪਣੇ ਬੱਚਿਆ ਦੇ ਜਨਮ ਦਿਨ 'ਤੇ ਪਵਿੱਤਰ ਬਾਈਬਲ ਦਾ ਕੇਕ ਕੱਟ ਕੇ ਅਪਮਾਨ ਕੀਤਾ ਹੈ।

ਫ਼ੋਟੋ।

By

Published : Oct 10, 2019, 1:34 PM IST

ਹੁਸ਼ਿਆਰਪੁਰ: ਕਸਬਾ ਖਾਂਬਰਾ ਤੋਂ ਪਵਿੱਤਰ ਬਾਈਬਲ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਸਬਾ ਖਾਂਬਰਾ ਦੇ ਰਹਿਣ ਵਾਲੇ ਅੰਕੁਰ ਨਰੂਲਾ ਤੇ ਉਸ ਦੀ ਪਤਨੀ ਵਲੋਂ ਆਪਣੇ ਬੱਚਿਆ ਦੇ ਜਨਮ ਦਿਨ 'ਤੇ ਪਵਿੱਤਰ ਬਾਈਬਲ ਦਾ ਕੇਕ ਕੱਟ ਕੇ ਅਪਮਾਨ ਕੀਤਾ ਗਿਆ ਹੈ।

ਸੋਸ਼ਲ ਮੀਡੀਆ 'ਤੇ ਇਸ ਦੀ ਫ਼ੋਟੋ ਵਾਇਰਲ ਹੋਣ ਤੋਂ ਬਾਅਦ ਕ੍ਰਿਸ਼ਚੀਅਨ ਭਾਈਚਾਰੇ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਨੈਸ਼ਨਲ ਫਰੰਟ ਦੇ ਰਾਸ਼ਟਰੀ ਅਤੇ ਕਮੇਟੀ ਦੇ ਪੰਜਾਬ ਪ੍ਰਧਾਨ ਲਾਰੈਂਸ ਚੌਧਰੀ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ। ਇਸ ਮੰਗ ਪੱਤਰ 'ਚ ਨਰੂਲੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਵੀਡੀਓ

ਲਾਰੈਂਸ ਚੌਧਰੀ ਨੇ ਕਿਹਾ ਕਿ ਬਚਨ ਵਿੱਚ ਲਿਖਿਆ ਹੈ ਕਿ ਤੁਸੀ ਪਵਿੱਤਰ ਬਾਈਬਲ ਦੀ ਕਿਸੇ ਵੀ ਮਾਤਰਾ ਅਰਥਾਤ ਬਿੰਦੀ, ਕੰਨਾਂ, ਅਦਕ, ਸਿਆਰੀ ਬਿਆਰੀ ਨੂੰ ਵੀ ਬਦਲ ਨਹੀਂ ਸਕਦੇ ਕੱਟਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਬਾਈਬਲ ਰੱਬ ਦੇ ਮੁੱਖ ਵਿੱਚੋ ਨਿਕਲੇ ਬਚਨ ਹਨ ਜੋ ਬਾਈਬਲ ਵਿੱਚ ਪਵਿਤਰ ਆਤਮਾ ਵੱਲੋਂ ਲੇਖਕਾਂ ਨੇ ਲਿਖੇ ਹਨ। ਇਸ ਲਈ ਉਪਰੋਕਤ ਦੇਹਧਾਰੀ ਨਰੂਲੇ ਨੇ ਆਪਣੇ ਬੱਚਿਆ ਦੇ ਜਨਮ ਦਿਨ ਮੌਕੇ ਬਾਈਬਲ ਦਾ ਕੇਕ ਬਣਾ ਕੇ ਕੱਟਣ ਨਾਲ ਦੁਨੀਆ ਵਿੱਚ ਵਸਦੇ ਸਮੂਹ ਮਸੀਹੀ ਭਾਈਚਾਰੇ ਦੀਆ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ।

ਰਸਾਇਣ ਵਿਗਿਆਨ ਲਈ ਨੋਬਲ ਦਾ ਐਲਾਨ, ਇਨ੍ਹਾਂ 3 ਵਿਗਿਆਨੀਆਂ ਨੂੰ ਮਿਲਿਆ ਪੁਰਸਕਾਰ

ABOUT THE AUTHOR

...view details