ਹੁਸ਼ਿਆਰਪੁਰ:ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ Cabinet minister Brahm Shankar Zimpa ਦੇ ਦੌਰੇ ਦੌਰਾਨ ਟਰਾਂਸਫਾਰਮਰ ਦੇ ਖੰਬੇ ਨਾਲ ਨੰਗੀਆਂ ਤਾਰਾਂ ਵਿਚ ਸਕਿਓਰਟੀ ਦੀ ਗੱਡੀ ਫ਼ਸ ਗਈ, ਜਿਸ ਕਰਕੇ ਸਕਿਉਰਟੀ ਮੁਲਾਜ਼ਮ ਵਾਲ-ਵਾਲ ਬਚ ਗਿਆ। ਇਸ ਦੌਰਾਨ ਲੱਕੜ ਦੇ ਡੰਡਿਆਂ ਨਾਲ ਬਿਜਲੀ ਦੀਆਂ ਤਾਰਾਂ ਪਰੇ ਕੀਤੀਆਂ। Brahm Shankar Zimpa security vehicle stuck in pole ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਵੱਲੋਂ ਲੁਧਿਆਣਾ ਦੀ ਪੱਛਮੀ ਤਹਿਸੀਲ ਦੇ ਅੰਦਰ ਦੌਰਾ ਕੀਤਾ ਜਾਣਾ ਸੀ, ਪਰ ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਹੀ ਕੁਝ ਕੋਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰਾਂ ਵੱਲੋਂ NOC ਅਤੇ ਰਜਿਸਟਰੀਆਂ ਨਾ ਮਿਲਣ ਨੂੰ ਲੈ ਕੇ ਕਿਹਾ ਕਿ ਇਸ ਵਾਰ ਸਾਡੀ ਦੀਵਾਲੀ ਕਾਲੀ ਹੈ, ਪ੍ਰਾਪਰਟੀ ਡੀਲਰਾਂ ਨੇ ਜਮ੍ਹ ਕੇ ਵਿਰੋਧ ਕੀਤਾ। ਜਿਸ ਕਰਕੇ ਕੈਬਨਿਟ ਮੰਤਰੀ ਆਪਣੇ ਤੈਅ ਸਮੇਂ ਤੋਂ ਡੇਢ ਘੰਟਾ ਲੇਟ ਤਹਿਸੀਲ ਵਿੱਚ ਪਹੁੰਚੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਕਰਕੇ ਅਸੀਂ ਉੱਥੇ ਖੁਦ ਦੌਰੇ ਕਰਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਮੀਆਂ ਪੇਸ਼ੀਆਂ ਹਨ, ਉਹਨਾਂ ਨੂੰ ਦੂਰ ਕਿਵੇਂ ਕਰਨਾ ਹੈ, ਉਸ ਸਬੰਧੀ ਅਸੀਂ ਕੰਮ ਕਰ ਰਹੇ ਹਾਂ। ਇਸ ਦੌਰਾਨ ਕੈਬਿਨਟ ਮੰਤਰੀ ਨੇ ਤਹਿਸੀਲਦਾਰ ਦਫ਼ਤਰ ਵਿੱਚ ਆ ਕੇ ਅਫ਼ਸਰਾਂ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸਾਰੀਆਂ ਰਜਿਸਟਰੀਆਂ ਚੈੱਕ ਕਰਨ ਦੀ ਗੱਲ ਕਹੀ ਅਤੇ ਕਿਹਾ ਜੇਕਰ ਕੋਈ ਕਮੀ ਪਾਈ ਜਾਵੇਗੀ, ਉਨ੍ਹਾਂ ਉੱਤੇ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਡੀ.ਸੀ ਨੂੰ ਜਾਂਚ ਲਈ ਕਿਹਾ ਹੈ।