ਚੰਡੀਗੜ੍ਹ:Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਮੁਕੇਰੀਆਂ (Mukerian Assembly Constituency) ’ਤੇ ਕਾਂਗਰਸ (congress) ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ (Rajnish Kumar Babbi) ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਦਾ ਮਹੌਲ ਮਘ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਮੁਕੇਰੀਆਂ ਸੀਟ (Mukerian Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਮੁਕੇਰੀਆਂ (Mukerian Assembly Constituency)
ਜੇਕਰ ਮੁਕੇਰੀਆਂ ਸੀਟ (Mukerian Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਦੇ ਰਜਨੀਸ਼ ਕੁਮਾਰ ਬੱਬੀ (Rajnish Kumar Babbi) ਮੌਜੂਦਾ ਵਿਧਾਇਕ ਹਨ। ਰਜਨੀਸ਼ ਕੁਮਾਰ ਬੱਬੀ 2017 ਵਿੱਚ ਦੂਜੀ ਵਾਰ ਇਥੋਂ ਵਿਧਾਇਕ ਬਣੇ ਸੀ। ਉਨ੍ਹਾਂ ਨੇ ਮੁਕੇਰੀਆਂ ਤੋਂ ਤੀਜੀ ਵਾਰ ਚੋਣ ਲੜੀ ਸੀ ਤੇ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਅਰੁਣੇਸ਼ ਕੁਮਾਰ ਨੂੰ ਮਾਤ ਦੇ ਦਿੱਤੀ ਸੀ। ਇਸ ਵਾਰ ਰਜਨੀਸ਼ ਕੁਮਾਰ ਬੱਬੀ ਮੈਦਾਨ ਵਿੱਚ ਨਹੀਂ ਹਨ ਤੇ ਉਨ੍ਹਾਂ ਦੀ ਥਾਂ ਕਾਂਗਰਸ ਨੇ ਇੰਦੂ ਬਾਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਕਾਲੀ ਦਲ ਪੁਰਾਣੇ ਸਾਥੀ ਭਾਜਪਾ ਨਾਲੋਂ ਵੱਖ ਹੋ ਕੇ ਪਹਿਲੀ ਵਾਰ ਚੋਣ ਲੜ ਰਿਹਾ ਹੈ ਤੇ ਉਸ ਨੇ ਸਰਬਜੋਤ ਸਿੰਘ ਸਾਹਬੀ ਨੂੰ ਉਮੀਦਵਾਰ ਬਣਾਇਆ ਹੈ, ਜਦੋਂਕਿ ਭਾਜਪਾ ਨੇ ਅਰੁਣੇਸ਼ ਕੁਮਾਰ ਦੀ ਥਾਂ ਪਿਛਲੀ ਵਾਰ ਆਜਾਦ ਚੋਣ ਲੜਨ ਵਾਲੇ ਜੰਗੀ ਲਾਲ ਮਹਾਜਨ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਸੁਲਖਣ ਸਿੰਘ ਦੀ ਥਾਂ ਗੁਰਧਿਆਨ ਸਿੰਘ ਮੁਲਤਾਨੀ ਨੂੰ ਉਮੀਦਵਾਰ ਬਣਾਇਆ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਮੁਕੇਰੀਆਂ ਸੀਟ (Mukerian Constituency) ’ਤੇ 70.82 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਰਜਨੀਸ਼ ਕੁਮਾਰ ਬੱਬੀ (Rajnish Kumar Babbi) ਵਿਧਾਇਕ ਬਣੇ ਸੀ। ਰਜਨੀਸ਼ ਕੁਮਾਰ ਬੱਬੀ ਨੇ ਉਸ ਵੇਲੇ ਅਕਾਲੀ ਦਲ-ਭਾਜਪਾ ਗਠਜੋੜ ਦੇ ਅਰੁਣੇਸ਼ ਕੁਮਾਰ ਨੂੰ ਮਾਤ ਦਿੱਤੀ ਸੀ। ਜਦੋਂਕਿ ਆਜਾਦ ਉਮੀਦਵਾਰ ਜੰਗੀ ਲਾਲ ਮਹਾਜਨ ਤੀਜੇ ਨੰਬਰ ’ਤੇ ਰਹੇ ਸੀ ਤੇ ਆਦਮੀ ਪਾਰਟੀ ਦੇ ਉਮੀਦਵਾਰ ਚੌਥੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਰਜਨੀਸ਼ ਕੁਮਾਰ ਬੱਬੀ ਨੂੰ 56787 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਅਰੁਣੇਸ਼ ਕੁਮਾਰ ਰਹੇ ਸੀ, ਉਨ੍ਹਾਂ ਨੂੰ 33681 ਵੋਟਾਂ ਪਈਆਂ ਸੀ ਤੇ ਅਜਾਦ ਉਮੀਦਵਾਰ ਜੰਗੀ ਲਾਲ ਮਹਾਜਨ ਨੂੰ 20542 ਵੋਟਾਂ ਪਈਆਂ ਸੀ ਜਦੋਂਕਿ ਆਮ ਆਦਮੀ ਪਾਰਟੀ ਦੇ ਸੁਲਖਣ ਸਿੰਘ ਨੂੰ 17005 ਵੋਟਾਂ ਹਾਸਲ ਹੋਈਆਂ ਸੀ।