ਗੁਰਦਾਸਪੁਰ:ਨਜਾਇਜ ਸੰਬਧਾਂ ਕਾਰਨ ਹੁਣ ਤੱਕ ਕਈ ਘਰ ਉਜੜ ਚੁਕੇ ਹਨ ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਲਿਵ ਇਨ ਰਿਲੇਸ਼ਨ ਵਿੱਚ ਦੂਸਰੀ ਔਰਤ ਨਾਲ ਰਹਿ ਰਹੇ ਸਰਕਾਰੀ ਅਧਿਆਪਕ ਨੇ ਆਪਣੀ ਪਤਨੀ ਤੋਂ ਖਹਿੜਾ ਛੁਡਵਾਉਣ ਲਈ ਉਸ ਨਾਲ ਕੁਟਮਾਰ ਕੀਤੀ ਹੈ।
ਲਿਵ ਇਨ ਰਿਲੇਸ਼ਨ 'ਚ ਰਹਿ ਰਹੇ ਅਧਿਆਪਕ ਨੇ ਪਤਨੀ ਨਾਲ ਕੀਤੀ ਕੁੱਟਮਾਰ ਪੀੜਤ ਔਰਤ ਇਸ ਸਮੇਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੈ, ਉਸਨੇ ਪੁਲਿਸ ਪ੍ਰਸਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਪੀੜਤ ਔਰਤ ਸੋਨਿਕਾ ਨੇ ਦੱਸਿਆ ਕਿ ਉਸਦਾ ਪਤੀ ਅਸ਼ੀਸ਼ ਸਾਵਲ ਸਰਕਾਰੀ ਅਧਿਆਪਕ ਹੈ ਅਤੇ ਉਸਦੇ ਵਿਆਹ ਨੂੰ 13 ਸਾਲ ਹੋ ਚੁਕੇ ਹਨ, ਉਸਦੇ 2 ਬੱਚੇ ਹਨ ਉਸਨੇ ਦੱਸਿਆ ਕਿ ਉਸਦਾ ਪਤੀ ਜਿਹੜੇ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ ਉਥੇ ਪੜਾਉਂਦੀ ਇਕ ਮਹਿਲਾ ਅਧਿਆਪਕ ਨਾਲ ਹੀ ਉਸਦੇ ਨਜਾਇਜ਼ ਸਬੰਧ ਹਨ।
ਇਹ ਦੋਨੋ ਪਿਛਲੇ 3 ਸਾਲਾ ਤੋਂ ਲਿਵ ਇਨ ਰਿਲੇਸ਼ਨ 'ਚ ਹਨ ਜਿਸ ਕਰਕੇ ਉਸਦੇ ਪਤੀ ਵਲੋਂ ਉਸ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ। ਜਦ ਮੈਂ ਆਪਣੇ ਪਤੀ ਨੂੰ ਰੋਕਦੀ ਹੈ ਤਾਂ ਉਹ ਮੇਰੇ ਨਾਲ ਕੁਟਮਾਰ ਕਰਦਾ ਹੈ ਉਸ ਨੇ ਦੱਸਿਆ ਕਿ ਉਸਦੇ ਪਤੀ ਦੇ ਜਿਸ ਮਹਿਲਾ ਅਧਿਆਪਕ ਨਾਲ ਸਬੰਧ ਹਨ ਉਹ ਵੀ ਵਿਆਹੀ ਹੋਈ ਹੈ।ਉਸਦੇ ਵੀ ਦੋ ਬੱਚੇ ਹਨ।
ਉਸਨੇ ਕਿਹਾ ਕਿ ਇਸ ਲਿਵ ਇਨ ਰਿਲੇਸ਼ਨ ਦਾ ਕਾਨੂੰਨ ਕਈਆਂ ਦੇ ਘਰ ਬਰਬਾਦ ਕਰ ਰਿਹਾ ਚੁੱਕਾ ਹੈ ਅਤੇ ਹੁਣ ਉਸਦਾ ਪਤੀ ਕੋਰਟ ਤੋਂ ਵੀ ਲਿਵਿੰਗ ਰਿਲੇਸ਼ਨ 'ਚ ਰਹਿਣ ਦੀ ਆਗਿਆ ਲੈ ਚੁੱਕਾ ਹੈ। ਇਸ ਲਈ ਉਸਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ ਅਤੇ ਪੁਲਿਸ ਪ੍ਰਸਾਸ਼ਨ ਉਸ ਮਹਿਲਾ ਅਧਿਆਪਕ ਅਤੇ ਉਸਦੇ ਪਤੀ ਖਿਲਾਫ ਬਣਦੀ ਕਾਰਵਾਈ ਕਰੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਦੀਨਾਨਗਰ ਕਪਿਲ ਕੌਸ਼ਲ ਨੇ ਦੱਸਿਆ ਕਿ ਉਹਨਾਂ ਸੂਚਨਾ ਮਿਲੀ ਹੈ ਕਿ ਇਕ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਸਰਾ ਵਿਆਹ ਕੀਤਾ ਹੈ ਅਤੇ ਕਲ ਆਪਣੀ ਪਹਿਲੀ ਪਤਨੀ ਦੇ ਘਰ ਜਾ ਕੇ ਉਸ ਨਾਲ ਕੁਟਮਾਰ ਕੀਤੀ ਹੈ ਜਿਸ ਲਈ ਮਹਿਲਾ ਨੂੰ ਸਿਵਿਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਜੋ ਮੈਡੀਕਲ ਰਿਪੋਰਟ ਆਵੇਗੀ ਉਸ ਹਿਸਾਬ ਨਾਲ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:-100 ਫੁੱਟ ਡੂੰਘੇ ਬੋਰਵੇਲ 'ਚ ਡਿੱਗੇ ਰਿਤਿਕ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ