ਪੰਜਾਬ

punjab

ETV Bharat / city

ਜਦੋਂ ਥਾਣੇਦਾਰ ਹੋਇਆ ਠੱਗੀ ਦਾ ਸ਼ਿਕਾਰ, ਠੱਗਾਂ ਨੇ ਏਟੀਐਮ ਕਾਰਡ ਬਦਲ ਕੇ ਕਢਵਾਏ ਲੱਖਾਂ ਰੁਪਏ - ਪੈਸੇ ਕੱਡਵਾਏ

ਸਾਈਬਰ ਸੈੱਲ ਵੱਲੋਂ ਮਾਮਲੇ ਦੀ ਪੜਤਾਲ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਵੀਰ ਕੁਮਾਰ ਨਾਮਕ ਇਸ ਪੰਜਾਬ ਪੁਲਿਸ ਦੇ ਏਐੱਸਆਈ ਦੇ ਏਟੀਐਮ ਕਾਰਡ ਵਿੱਚੋਂ ਜਿਸ ਸਵਾਈਪ ਮਸ਼ੀਨ ਰਾਹੀਂ ਸਫਾਈਪ ਕਰਕੇ ਪੈਸੇ ਕੱਡਵਾਏ ਗਏ ਹਨ।

When Punjab Police Station fell victim to fraud, thugs exchanged ATM cards and withdrew millions of rupees
ਜਦੋਂ ਪੰਜਾਬ ਪੁਲਿਸ ਦਾ ਥਾਣੇਦਾਰ ਹੋਇਆ ਠੱਗੀ ਦਾ ਸ਼ਿਕਾਰ, ਠੱਗਾਂ ਨੇ ਏਟੀਐਮ ਕਾਰਡ ਬਦਲ ਕੇ ਕਢਵਾਏ ਲੱਖਾਂ ਰੁਪਏ

By

Published : Jun 24, 2022, 7:32 AM IST

ਗੁਰਦਾਸਪੁਰ : ਪੰਜਾਬ ਪੁਲਿਸ ਦੇ ਥਾਣੇਦਾਰ ਦਾ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਬੈਂਕ ਏਟੀਐਮ ਕਾਰਡ ਬਦਲ ਕੇ ਬੈਂਕ ਖਾਤੇ ਵਿੱਚੋਂ 2.50 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਸੈੱਲ ਵੱਲੋਂ ਮਾਮਲੇ ਦੀ ਪੜਤਾਲ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਵੀਰ ਕੁਮਾਰ ਨਾਮਕ ਇਸ ਪੰਜਾਬ ਪੁਲਿਸ ਦੇ ਏਐੱਸਆਈ ਦੇ ਏਟੀਐਮ ਕਾਰਡ ਵਿੱਚੋਂ ਜਿਸ ਸਵਾਈਪ ਮਸ਼ੀਨ ਰਾਹੀਂ ਸਫਾਈਪ ਕਰਕੇ ਪੈਸੇ ਕੱਡਵਾਏ ਗਏ ਹਨ।

ਉਹ ਸਵਾਇਪ ਮਸ਼ੀਨ 197 ਕਮਯੁਨਿਕੇਸਨ ਦੇ ਨਾਮ ਉੱਤੇ ਜਾਰੀ ਕੀਤੀ ਗਈ ਹੈ। ਜਿਸ ਦਾ ਮਾਲਕ ਨਿਰਵੈਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਸਿਰਸਾ ਹਰਿਆਣਾ ਹੈ। ਇਸ ਲਈ ਮਾਮਲਾ ਨਿਰਵੈਰ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਵੀਰ ਕੁਮਾਰ ਵਾਸੀ ਦੀਨਾਨਗਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਜ਼ਿਲਾ ਪਠਾਨਕੋਟ ਚ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਹੈ। ਉਸ ਦਾ ਬੈਂਕ ਖਾਤਾ HDFC ਦੀ ਦੀਨਾਨਗਰ ਬ੍ਰਾਂਚ ਵਿੱਚ ਹੈ।

ਜਦੋਂ ਪੰਜਾਬ ਪੁਲਿਸ ਦਾ ਥਾਣੇਦਾਰ ਹੋਇਆ ਠੱਗੀ ਦਾ ਸ਼ਿਕਾਰ, ਠੱਗਾਂ ਨੇ ਏਟੀਐਮ ਕਾਰਡ ਬਦਲ ਕੇ ਕਢਵਾਏ ਲੱਖਾਂ ਰੁਪਏ

ਉਸ ਦੇ ਖਾਤੇ ਵਿਚ 2 ਲੱਖ 67 ਹਜ਼ਾਰ ਰੁਪਏ ਜਮ੍ਹਾਂ ਸਨ। ਬੀਤੇ ਦਿਨੀਂ ਸਵੇਰੇ 10.30 ਵਜੇ ਉਹ ਦੀਨਾਨਗਰ ਦੇ ਐਕਸਿਸ ਬੈਂਕ ਦੇ ਏਟੀਐਮ ਵਿੱਚੋਂ ਪੈਸੇ ਕਢਵਾ ਰਿਹਾ ਸੀ ਤਾਂ ਦੋ ਨਾਮਲੂਮ ਵਿਅਕਤੀ ਇੱਕਦਮ ਉਸਦੇ ਪਿੱਛੇ ਏਟੀਐਮ ਦੇ ਅੰਦਰ ਆ ਗਏ ਅਤੇ ਜਦੋਂ ਉਸ ਨੇ ਆਪਣਾ ਕਾਰਡ ਮਸ਼ੀਨ ਵਿੱਚ ਪਾਇਆ ਅਤੇ ਪਾਸਵਰਡ ਲਾਇਆ ਤਾਂ ਇੱਕ ਆਦਮੀ ਉਸ ਨੂੰ ਕਹਿਣ ਲੱਗਾ ਕਿ ਤੁਹਾਡੇ ਕੋਡ ਦਾ ਚੌਥਾ ਅੱਖਰ ਮਸ਼ੀਨ ਉੱਤੇ ਦਿਖਾਈ ਨਹੀ ਹੋ ਰਿਹਾ ਅਤੇ ਆਪ ਪੈਸੇ ਕੱਢਵਾ ਕੇ ਦੇਣ ਦਾ ਝਾਂਸਾ ਦੇ ਕੇ ਉਸ ਦਾ ਏਟੀਐਮ ਕਾਰਡ ਲੈ ਲਿਆ ਪਰ ਫੇਰ ਵੀ ਪੈਸੇ ਨਹੀਂ ਨਿਕਲੇ ਤਾਂ ਉਸ ਦਾ ਕਾਰਡ ਵਾਪਸ ਕਰ ਦਿੱਤਾ ਗਿਆ। ਪੀੜਤ ਏਐਸਆਈ ਅਨੁਸਾਰ ਕੁੱਝ ਸਮੇਂ ਬਾਅਦ ਉਹ ਬੈਂਕ ਵਿੱਚ ਪੈਸੇ ਨਾ ਨਿਕਲਨ ਦਾ ਕਾਰਨ ਪੁੱਛਣ ਲਈ ਗਿਆ ਤਾਂ ਪਤਾ ਲੱਗਿਆ ਕਿ ਉਸਦੇ ਖਾਤੇ ਵਿੱਚੋ ਤਿੰਨ ਟਰਾਂਜੈਕਸਨਾ ਰਾਹੀ 2 ਲੱਖ 49 ਹਜ਼ਾਰ 997 ਰੁਪਏ ਸਵਾਇਪ ਮਸੀਨ ਰਾਹੀ ਸਵੈਪ ਹੋਏ ਹਨ। ਦਰ ਅਸਲ ਏਟੀਐਮ ਵਿੱਚ ਆਏ ਵਿਅਕਤੀਆਂ ਵੱਲੋਂ ਉਸ ਦਾ ਕਾਰਡ ਬਦਲਕੇ ਸਵਾਈਪ ਮਸ਼ੀਨ ਰਾਹੀਂ ਪੈਸੇ ਕਢਵਾ ਲਏ ਗਏ ਸਨ।

ਇਸ ਸਬੰਧੀ ਜਦੋ ਡੀਐਸਪੀ ਰਾਜਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਵੀਰ ਕੁਮਾਰ ਦੀ ਸ਼ਿਕਾਇਤ ਤੇ ਨਿਰਵੈਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਸੰਤ ਨਗਰ ਸਿਰਸਾ ਹਰਿਆਣਾ ਅਤੇ ਦੋ ਨਾਮਲੂਮ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਜਦੋਂ ਏਟੀਐਮ ਤੇ ਸਕਿਉਰਟੀ ਗਾਰਡ ਨਾ ਹੋਣ ਵਾਰੇ ਪੁਛਿਆ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਵਲੋਂ ਬੈੰਕ ਮੈਨੇਜਰਾਂ ਨੂੰ ਏਟੀਐਮ ਵਿੱਚ ਸਕਿਉਰਟੀ ਗਾਰਡ ਰੱਖਣ ਲਿਖਿਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ :ਭਗੌੜਾ ਨਸ਼ਾ ਤਸਕਰ ਚੜ੍ਹਿਆ ਐਸਟੀਐਫ ਦੇ ਅੜਿੱਕੇ, ਅੰਦਾਜ਼ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ...

ABOUT THE AUTHOR

...view details