ਗੁਰਦਾਸਪੁਰ: ਸੂਬੇ 'ਚ ਲੋਕ ਸਭਾ ਚੋਣਾਂ 2019 ਲਈ ਚੋਣ ਪ੍ਰਚਾਰ ਆਪਣੇ ਆਖ਼ਰੀ ਦੌਰ 'ਚ ਪਹੁੰਚ ਗਿਆ ਹੈ ਅਤੇ ਹਰ ਸਿਆਸੀ ਦਲ ਵੋਟਰਾਂ ਨੂੰ ਲੁਭਾਵਣੇ ਵਾਅਦੇ ਕਰਕੇ ਆਪਣੇ ਹੱਕ 'ਚ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਜਿੱਥੇ ਹਰ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ 'ਤੇ ਦੂਸ਼ਨਬਾਜੀ ਕੀਤੀ ਜਾ ਰਹੀ ਹੈ ਉੱਥੇ ਹੀ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਕਰਮ ਸਿੰਘ ਅਨੋਖ਼ੇ ਢੰਗ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ।
ਆਜ਼ਾਦ ਉਮੀਦਵਾਰ ਵੱਲੋਂ ਅਨੋਖਾ ਚੋਣ ਪ੍ਰਚਾਰ - online punjabi news
ਲੋਕ ਸਭਾ ਚੋਣਾਂ 2019 ਲਈ ਹਰ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰਦਿਆਂ ਵੋਟਾਂ ਹਾਸਲ ਕਰਨ ਲਈ ਹਰ ਹੱਥ-ਕੰਡੇ ਅਪਣਾਏ ਜਾ ਰਹੇ ਹਨ। ਉੱਥੇ ਹੀ ਗੁਰਦਾਸਪੁਰ ਤੋਂ ਆਜ਼ਾਦ ਚੋਣ ਲੜ ਰਹੇ ਕਰਮ ਸਿੰਘ ਲੋਕਾਂ ਨੂੰ ਗੁਲਾਬ ਦਾ ਫੁੱਲ ਭੇਂਟ ਕਰਕੇ ਸ਼ਾਂਤੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇ ਕੇ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ।
ਫ਼ੋਟੋ
ਲੋਕਾਂ ਤੋਂ ਵੋਟਾਂ ਮੰਗਦਿਆਂ ਸਮੇ ਕਰਮ ਇੱਕ ਫੁੱਲ ਭੇਂਟ ਕਰਦੇ ਹਨ ਅਤੇ ਸ਼ਾਂਤੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇ ਕੇ ਵੋਟਾਂ ਪਾਉਣ ਦੀ ਅਪੀਲ ਕਰਦੇ ਹਨ। ਕਮਲ ਦਾ ਕਹਿਣਾ ਹੈ ਕਿ ਚੋਣਾਂ ਸਮੇਂ ਸਰਕਾਰਾਂ ਜਾਤ-ਧਰਮ ਦੇ ਨਾਮ 'ਤੇ ਲੋਕਾਂ ਨੂੰ ਵੰਡ ਰਹੀਆਂ ਹਨ। ਪਰ ਸਾਨੂੰ ਸਾਫ਼ ਸੁਥਰਾ ਮਹੌਲ ਸਿਰਜ਼ਨਾ ਚਾਹੀਦਾ ਹੈ ਅਤੇ ਇੱਕ ਮੰਚ 'ਤੇ ਇੱਕਠੇ ਹੋ ਕੇ ਸਾਨੂੰ ਗਰੀਬੀ, ਬਿਮਾਰੀ ਅਤੇ ਨਸ਼ਿਆਂ ਨਾਲ ਲੜਨ ਦੀ ਜ਼ਰੂਰਤ ਹੈ।