ਪੰਜਾਬ

punjab

ETV Bharat / city

ਬੀਐਸਐਫ ਦੀ ਗੱਡੀ ਤੇ ਇੱਕ ਕਾਰ ਵਿਚਾਲੇ ਟੱਕਰ, ਦੋ ਜਵਾਨ ਜ਼ਖਮੀ - ਨਬੀਪੁਰ ਬਾਈਪਾਸ ਚੌਂਕ

ਗੁਰਦਾਸਪੁਰ ਸ਼ਹਿਰ ਦੇ ਕਲਾਨੌਰ ਰੋਡ ਸਥਿਤ ਨਬੀਪੁਰ ਬਾਈਪਾਸ ਚੌਂਕ ਵਿਖੇ ਸੜਕ ਹਾਦਸਾ ਹੋਣ ਦੀ ਖ਼ਬਰ ਹੈ। ਇਥੇ ਬੀਐਸਐਫ ਦੀ ਗੱਡੀ ਤੇ ਇੱਕ ਕਾਰ ਵਿਚਾਲੇ ਟੱਕਰ ਹੋ ਗਈ। ਇਸ ਹਾਸਦੇ 'ਚ ਦੋ ਜਵਾਨ ਗੰਭੀਰ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਜ਼ੇੇਰੇ ਇਲਾਜ ਸਿਵਲ ਹਸਪਤਾਲ ਗੁਰਦਾਸਪੁਰ 'ਚ ਦਾਖਲ ਕਰਵਾਇਆ ਗਿਆ ਹੈ।

ਬੀਐਸਐਫ ਦੀ ਗੱਡੀ ਤੇ ਇੱਕ ਕਾਰ ਵਿਚਾਲੇ ਟੱਕਰ
ਬੀਐਸਐਫ ਦੀ ਗੱਡੀ ਤੇ ਇੱਕ ਕਾਰ ਵਿਚਾਲੇ ਟੱਕਰ

By

Published : Feb 25, 2021, 10:15 AM IST

ਗੁਰਦਾਸਪੁਰ:ਦੇਰ ਸ਼ਾਮ ਗੁਰਦਾਸਪੁਰ ਸ਼ਹਿਰ ਦੇ ਕਲਾਨੌਰ ਰੋਡ ਸਥਿਤ ਨਬੀਪੁਰ ਬਾਈਪਾਸ ਚੌਂਕ ਵਿਖੇ ਸੜਕ ਹਾਦਸਾ ਹੋਣ ਦੀ ਖ਼ਬਰ ਹੈ। ਇਥੇ ਬੀਐਸਐਫ ਦੀ ਗੱਡੀ ਤੇ ਇੱਕ ਕਾਰ ਵਿਚਾਲੇ ਟੱਕਰ ਹੋ ਗਈ। ਇਸ ਹਾਸਦੇ 'ਚ ਦੋ ਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸੜਕ ਹਾਦਸੇ ਦੀ ਜਾਂਚ ਕਰਨ ਪੁੱਜੇ ਐਸਐਚਓ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਲਾਨੌਰ ਰੋਡ ਸਥਿਤ ਬਾਈਪਾਸ ਚੌਂਕ ਵਿਖੇ ਬੀਐਸਐਫ ਦੀ ਗੱਡੀ ਤੇ ਕਾਰ ਵਿਚਾਲੇ ਟੱਕਰ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਇਸ ਹਾਦਸੇ 'ਚ ਡਰਾਈਵਰ ਸਣੇ ਬੀਐਸਐਫ ਦੇ ਦੋ ਜਵਾਨ ਜ਼ਖਮੀ ਹੋ ਗਏ, ਜਦੋਂ ਕਿ ਕਾਰ 'ਚ ਸਵਾਰ ਚਾਰ ਲੋਕ ਵਾਲ-ਵਾਲ ਬਚ ਗਏ।

ਬੀਐਸਐਫ ਦੀ ਗੱਡੀ ਤੇ ਇੱਕ ਕਾਰ ਵਿਚਾਲੇ ਟੱਕਰ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਦੀ ਗੱਡੀ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਵੱਲ ਜਾ ਰਹੀ ਸੀ ਤੇ ਧਾਰੀਵਾਲ ਵੱਲੋਂ ਆ ਰਹੀ ਕਾਰ ਨਬੀਪੁਰ ਬਾਈਪਾਸ ਚੌਂਕ ਪੁੱਜੀ ਤਾਂ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ 'ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸਰਦੂਲ ਸਿਕੰਦਰ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸੋਗ ਦੀ ਲਹਿਰ

ABOUT THE AUTHOR

...view details