ਗੁਰਦਾਸਪੁਰ:ਬਟਾਲਾ ਦੇ ਬੇੜੀਆਂ ਮੁਹੱਲਾ ਚ ਬੀਤੇ ਦਿਨੀ 23 ਅਗਸਤ ਨੂੰ ਦਿਨ ਦਿਹਾੜੇ ਇੱਕ ਘਰ ’ਚ ਮੌਜੂਦ ਇਕੱਲੀ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸੇ ਮਾਮਲੇ ਵਿੱਚ ਬਟਾਲਾ ਪੁਲਿਸ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਇਹ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਆਏ ਸਨ ਜੋ ਕਤਲ ਕਰ ਗਏ। ਉਥੇ ਹੀ ਪੁਲਿਸ ਵਲੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਦਿਨ-ਦਿਹਾੜੇ ਹੋਏ ਕਤਲ ਮਾਮਲੇ ’ਚ 2 ਗ੍ਰਿਫ਼ਤਾਰ - ਕਤਲ ਮਾਮਲੇ ’ਚ 2 ਗ੍ਰਿਫ਼ਤਾਰ
ਬਟਾਲਾ ਦੇ ਬੇੜੀਆਂ ਮੁਹੱਲਾ ਚ ਬੀਤੇ ਦਿਨੀ 23 ਅਗਸਤ ਨੂੰ ਦਿਨ ਦਿਹਾੜੇ ਇਕ ਘਰ ਚ ਮੌਜੂਦ ਇਕੱਲੀ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਅੱਜ ਬਟਾਲਾ ਪੁਲਿਸ ਵਲੋਂ ਇਸ ਕਤਲ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਡੀਐਸਪੀ ਲਲਿਤ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ 23 ਅਗਸਤ ਨੂੰ ਔਰਤ ਪ੍ਰਵੇਸ਼ ਸੰਨਨ ਦੇ ਕਤਲ ਮਾਮਲੇ ਦੇ ਦੋਸ਼ੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦਿਨ ਦਿਹਾੜੇ ਹੋਏ ਔਰਤ ਦੇ ਕਤਲ ਮਾਮਲੇ ’ਚ ਤਫਤੀਸ਼ ’ਚ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡੀਐਸਪੀ ਨੇ ਦੱਸਿਆ ਕਿ ਇਹ ਨੌਜਵਾਨ ਇੱਕ ਸੋਡਾ ਫੈਕਟਰੀ ’ਚ ਕੰਮ ਕਰਦੇ ਹਨ ਤੇ ਪਹਿਲਾਂ ਵੀ ਪ੍ਰਵੇਸ਼ ਸਨੰਨ ਦੇ ਘਰ ਕੋਲਡ ਡਰਿੰਕ ਅਤੇ ਸੋਡਾ ਦੇਣ ਅਕਸਰ ਆਉਂਦੇ ਸਨ। 23 ਅਗਸਤ ਨੂੰ ਵੀ ਗਏ ਅਤੇ ਜਦ ਪ੍ਰਵੇਸ਼ ਨੂੰ ਘਰ ’ਚ ਇਕੱਲੇ ਦੇਖਿਆ ਤਾਂ ਉਹਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਕਤ ਗ੍ਰਿਫਤਾਰ ਨੌਜਵਾਨਾਂ ਵੱਲੋਂ ਘਰ ’ਚ ਨਕਦੀ ਅਤੇ ਸੋਨੇ ਦੇ ਗਹਿਣੇ ਅਤੇ ਮੋਬਾਈਲ ਫੋਨ ਦੀ ਲੁੱਟ ਕਰਨ ਤੋਂ ਬਾਅਦ ਮਹਿਲਾ ਦੇ ਸਿਰ ’ਚ ਕੱਚ ਦੀਆਂ ਬੋਤਲਾਂ ਨਾਲ ਵਾਰ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਥੇ ਹੀ ਪੁਲਿਸ ਵਲੋਂ ਨਕਦੀ ਅਤੇ ਗਹਿਣੇ ਵੀ ਬਰਾਮਦ ਕਰ ਲਾਏ ਗਏ ਹਨ।