ਪੰਜਾਬ

punjab

ETV Bharat / city

ਨਜਾਇਜ਼ ਸਬੰਧਾਂ ’ਚ ਰੋੜਾ ਬਣ ਰਹੇ ਪੁੱਤ ਦਾ ਮਾਂ ਨੇ ਕਰਵਾਇਆ ਕਤਲ - ਨਜਾਇਜ਼ ਸਬੰਧ

ਰੁਪਿੰਦਰਜੀਤ ਕੌਰ ਨੇ ਆਪਣੇ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਗੁਰਜੀਤ ਸਿੰਘ ਨਾਲ ਮਿਲ ਕੇ ਆਪਣੇ 26 ਸਾਲਾਂ ਪੁੱਤਰ ਦਾ ਕਤਲ ਕੀਤਾ ਹੈ, ਕਿਉਂਕਿ ਮ੍ਰਿਤਕ ਦੀ ਮਾਤਾ ਰੁਪਿੰਦਰਜੀਤ ਕੌਰ ਦਾ ਸੁਖਵਿੰਦਰ ਸਿੰਘ ਨਾਲ ਨਜਾਇਜ਼ ਸਬੰਧ ਸਨ ਅਤੇ ਉਸਦਾ ਪੁੱਤਰ ਉਸਨੂੰ ਰੋਕਦਾ ਸੀ।

ਨਜਾਇਜ਼ ਸਬੰਧਾਂ ’ਚ ਰੋੜਾ ਬਣ ਰਹੇ ਪੁੱਤ ਦਾ ਮਾਂ ਨੇ ਕਰਵਾਇਆ ਕਤਲ
ਨਜਾਇਜ਼ ਸਬੰਧਾਂ ’ਚ ਰੋੜਾ ਬਣ ਰਹੇ ਪੁੱਤ ਦਾ ਮਾਂ ਨੇ ਕਰਵਾਇਆ ਕਤਲ

By

Published : May 24, 2021, 8:03 PM IST

ਗੁਰਦਾਸਪੁਰ: ਨਜਾਇਜ਼ ਸਬੰਧਾਂ ਦੇ ਚੱਲਦਿਆਂ ਇੱਕ ਕਲਯੁੱਗੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣਾ 26 ਸਾਲਾਂ ਪੁੱਤ ਦਾ ਬੇਰਹਿਮੀ ਕਤਲ ਕਰ ਦਿੱਤਾ। ਦੱਸ ਦਈਏ ਕਿ ਬੀਤੇ ਦਿਨੀਂ ਗੁਰਦਾਸਪੁਰ ਦੇ ਪਿੰਡ ਝੰਡਾਂ ਗੁਜਰਾਂ ਵਿੱਚ ਇੱਕ ਅੱਧ ਸੜੀ ਲਾਸ਼ ਮਿਲੀ ਸੀ ਜਿਸ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਤੇ ਮ੍ਰਿਤਕ ਦੀ ਮਾਂ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ।

ਨਜਾਇਜ਼ ਸਬੰਧਾਂ ’ਚ ਰੋੜਾ ਬਣ ਰਹੇ ਪੁੱਤ ਦਾ ਮਾਂ ਨੇ ਕਰਵਾਇਆ ਕਤਲ

ਇਹ ਵੀ ਪੜੋ: ਕਿਸਾਨਾਂ ਦਾ ਫੈਸਲਾ ਭਾਜਪਾ-ਜੇਜੇਪੀ ਦੇ ਪਰਿਵਾਰਾਂ ‘ਚ ਨਹੀਂ ਵਿਆਹੁਣਗੇ ਮੁੰਡਾ-ਕੁੜੀ

ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਝੰਡਾਂ ਗੁਜਰਾਂ ਵਿੱਚ ਇੱਕ ਅੱਧ ਸੜੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਥਾਣਾ ਕਾਹਨੂੰਵਾਨ ਦੀ ਪੁਲਿਸ ਟੀਮ ਦਾ ਗਠਨ ਕਰ ਜਾਂਚ ਕੀਤੀ ਜਾ ਰਹੀ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਮਰਨ ਵਾਲੇ ਵਿਅਕਤੀ ਦਾ ਨਾਮ ਰਮਨਦੀਪ ਸਿੰਘ ਹੈ ਜਿਸਦੀ ਉਮਰ 26 ਸਾਲ ਹੈ ਅਤੇ ਬਲਵੰਡਾ ਦਾ ਰਹਿਣ ਵਾਲਾ ਹੈ। ਜਦੋਂ ਇਸ ਮਾਮਲੇ ਸਬੰਧੀ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਤਫਤੀਸ਼ ਵਿੱਚ ਪਤਾ ਲਗਾ ਕਿ ਮ੍ਰਿਤਕ ਦੀ ਮਾਤਾ ਰੁਪਿੰਦਰਜੀਤ ਕੌਰ ਨੇ ਆਪਣੇ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਗੁਰਜੀਤ ਸਿੰਘ ਨਾਲ ਮਿਲ ਕੇ ਆਪਣੇ 26 ਸਾਲਾਂ ਪੁੱਤਰ ਦਾ ਕਤਲ ਕੀਤਾ ਹੈ, ਕਿਉਂਕਿ ਮ੍ਰਿਤਕ ਦੀ ਮਾਤਾ ਰੁਪਿੰਦਰਜੀਤ ਕੌਰ ਦਾ ਸੁਖਵਿੰਦਰ ਸਿੰਘ ਨਾਲ ਨਜਾਇਜ਼ ਸਬੰਧ ਸਨ ਅਤੇ ਉਸਦਾ ਪੁੱਤਰ ਉਸਨੂੰ ਰੋਕਦਾ ਸੀ।

ਉਸਨੂੰ ਰਸਤੇ ਵਿਚੋਂ ਹਟਾਉਣ ਲਈ ਉਸਨੇ ਆਪਣੇ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਗੁਰਜੀਤ ਸਿੰਘ ਨਾਲ ਮਿਲ ਕੇ ਉਸਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਲਾਸ਼ ਨੂੰ ਡਰੇਨ ਵਿਚ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੇ ਕਿਹਾ ਕਿ ਮ੍ਰਿਤਕ ਦੀ ਮਾਤਾ ਅਤੇ ਉਸਦੇ ਪ੍ਰੇਮੀ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਉਸਦਾ ਸਾਥੀ ਅਜੇ ਫਰਾਰ ਹੈ ਜਿਸਨੂੰ ਜਲਗ ਗਿਰਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜੋ: ਪਠਾਨਕੋਟ ’ਚ ਫੌਜ ਦੀ ਮਦਦ ਨਾਲ ਬਣਾਇਆ ਗਿਆ ਕੋਵਿਡ ਸੈਂਟਰ

ABOUT THE AUTHOR

...view details