ਪੰਜਾਬ

punjab

ETV Bharat / city

ਸੰਨੀ ਦਿਓਲ 'ਤੇ ਚੋਣ ਕਮਿਸ਼ਨ ਨੇ ਕਸਿਆ ਸ਼ਿਕੰਜਾ

ਸੰਨੀ ਦਿਓਲ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਕੀਤੇ ਗਏ ਪ੍ਰਚਾਰ ਖ਼ਰਚ ਦੀ ਰਿਪੋਰਟ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਤਿਆਰ। ਸੰਨੀ ਦਿਓਲ ਨੇ ਪ੍ਰਚਾਰ ਦੌਰਾਨ 78 ਲੱਖ ਦਾ ਖ਼ਰਚਾ ਕੀਤਾ ਹੈ।

ਸੰਨੀ ਦਿਓਲ

By

Published : Jul 6, 2019, 6:44 PM IST

Updated : Jul 6, 2019, 7:02 PM IST

ਗੁਰਦਾਸਪੁਰ: ਮਸ਼ਹੂਰ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਉਰਫ਼ ਅਜੈ ਸਿੰਘ ਦਿਓਲ 'ਤੇ ਚੋਣ ਕਮਿਸ਼ਨ ਲਗਾਤਾਰ ਆਪਣਾ ਸ਼ਿਕੰਜਾ ਕਸਦਾ ਜਾ ਰਿਹਾ ਹੈ। ਸੰਨੀ ਦਿਓਲ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਕੀਤੇ ਗਏ ਪ੍ਰਚਾਰ ਖਰਚ ਦੀ ਰਿਪੋਰਟ ਚੋਣ ਕਮਿਸ਼ਨ ਵਲੋਂ ਤਿਆਰ ਕੀਤੀ ਗਈ ਹੈ।

ਚੋਣ ਕਮਿਸ਼ਨ ਦੀ ਇਸ ਰਿਪੋਰਟ ਦੇ ਮੁਤਾਬਕ ਸੰਨੀ ਦਿਓਲ ਨੇ ਪ੍ਰਚਾਰ ਦੌਰਾਨ 78 ਲੱਖ ਦਾ ਖ਼ਰਚਾ ਕੀਤਾ ਹੈ, ਜਦ ਕਿ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਵਲੋਂ 61 ਲੱਖ 36 ਹਜ਼ਾਰ 58 ਰੁਪਏ ਦਾ ਹੀ ਖਰਚਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਉਮੀਦਵਾਰ ਦੇ ਖਰਚੇ ਦੀ ਹੱਦ 70 ਲੱਖ ਰੁਪਏ ਤੈਅ ਕੀਤੀ ਗਈ ਸੀ।

ਕਰਤਾਪੁਰ ਲਾਂਘੇ ਦੀ ਉਸਾਰੀ ਨੂੰ ਲੈ ਕੇ ਪਾਕਿ ਵਿਖਾ ਰਿਹਾ ਤੇਜ਼ੀ, 80% ਤੋਂ ਜ਼ਿਆਦਾ ਕੰਮ ਪੂਰਾ

ਜ਼ਿਕਰਯੋਗ ਹੈ ਕਿ ਇਹ ਰਿਪੋਰਟ ਗੁਰਦਾਸਪੁਰ ਹਲਕੇ ਦੇ ਰਿਟਰਨਿੰਗ ਅਫ਼ਸਰ ਵੱਲੋਂ ਤਿਆਰ ਕਰਕੇ ਚੋਣ ਅਫ਼ਸਰ ਨੂੰ ਭੇਜੀ ਗਈ ਸੀ। ਅਗਲੀ ਕਾਰਵਾਈ ਲਈ ਹੁਣ ਚੋਣ ਕਮਿਸ਼ਨ ਪੰਜਾਬ ਇਹ ਰਿਪੋਰਟ ਭਾਰਤ ਚੋਣ ਕਮਿਸ਼ਨ ਨੂੰ ਭੇਜੇਗਾ।

Last Updated : Jul 6, 2019, 7:02 PM IST

ABOUT THE AUTHOR

...view details