ਪੰਜਾਬ

punjab

ETV Bharat / city

ਸੁਨੀਲ ਜਖਾੜ ਨੇ ਕੀਤਾ ਬਟਾਲਾ ਚੋਣ ਰੈਲੀ ਨੂੰ ਸੰਬੋਧਨ - majithia

ਸੁਨੀਲ ਜਾਖੜ ਨੂੰ ਜਗਮੀਤ ਬਰਾੜ ਦੇ ਅਕਾਲੀ ਦਲ 'ਚ ਸ਼ਾਮਿਲ ਹੋਣ ਨਾਲ ਅਫਸੋਸ ਹੈ। ਜਾਖੜ ਦਾ ਕਹਿਣਾ ਕਿ ਜਿਸ ਅਕਾਲੀ ਦਲ ਦੇ ਵਿਰੁੱਧ ਬਰਾੜ ਲੜਾਈ ਲੜ ਰਹੇ ਸਨ, ਹੁਣ ਉਸੇ ਅਕਾਲੀ ਦਲ ਦੇ ਪੈਰਾਂ 'ਚ ਜਾ ਕੇ ਬੈਠ ਗਏ ਹਨ।

sunil-jakhad-at-batala rally addresses people for lok sabha election

By

Published : Apr 20, 2019, 6:14 AM IST

ਬਟਾਲਾ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੋਜੂਦਾ ਸਾਂਸਦ ਸੁਨੀਲ ਜਾਖੜ ਵੱਲੋਂ ਆਪਣੀ ਚੋਣ ਪ੍ਰਚਾਰ ਮੁਹਿੰਮ 'ਚ ਤੇਜੀ ਲਿਆਂਦੀ ਗਈ ਹੈ। ਇਸ ਦੇ ਤਹਿਤ ਬਟਾਲਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਰੈਲੀ 'ਚ ਜਾਖੜ ਨਾਲ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਸਨ।

ਵੀਡੀਓ

ਉਥੇ ਹੀ ਚੋਣ ਰੈਲੀ ਨੂੰ ਸੰਬੋਧਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੁਨੀਲ ਜਾਖੜ ਨੇ ਕਿਹਾ ਕਿ ਜਗਮੀਤ ਬਰਾੜ ਦੇ ਅਕਾਲੀ ਦਲ 'ਚ ਸ਼ਾਮਿਲ ਹੋਣ ਨਾਲ ਬੜਾ ਅਫਸੋਸ ਹੈ ਕਿਉਕਿ ਜਿਸ ਅਕਾਲੀ ਦਲ ਦੇ ਵਿਰੁੱਧ ਉਹ ਲੜਾਈ ਲੜ ਰਹੇ ਸਨ। ਹੁਣ ਉਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਪੈਰਾਂ 'ਚ ਜਾ ਕੇ ਬੈਠ ਗਏ ਹਨ। ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ 'ਚ ਕੋਈ ਗੁੱटਬਾਜ਼ੀ ਨਹੀਂ ਹੈ ਅਤੇ ਸਭ ਇਕੱਠੇ ਹਨ।

ਸੁਨੀਲ ਜਾਖੜ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਤਿੱਖੇ ਵਾਰ ਕੀਤੇ ਅਤੇ ਕਿਹਾ ਕਿ ਜੋ ਪਾਕਿਸਤਾਨ ਨਾਲ ਵਪਾਰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਉਹ ਗ਼ਲਤ ਫੈਸਲਾ ਹੈ ਅਤੇ ਖ਼ਾਸ ਕਰ ਪੰਜਾਬ ਲਈ ਬੁਹਤ ਮਾੜਾ ਫੈਸਲਾ ਹੈ।

ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਐੱਸਸੀ/ਬੀਸੀ ਬੱਚਿਆਂ ਦੀ ਸਕੀਮ ਬੰਦ ਕਰ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ।

ABOUT THE AUTHOR

...view details