ਪੰਜਾਬ

punjab

ETV Bharat / city

ਤੇਜ਼ ਤੁਫ਼ਾਨ ਨੇ ਢੇਹ-ਢੇਰੀ ਕੀਤਾ ਤਿੰਨ ਮੰਜਿਲਾ ਪੋਲਟਰੀ ਫਾਰਮ - Disadvantages

ਗੁਰਦਾਸਪੁਰ ਦੇ ਪਿੰਡ ਢਾਡੀਆਲਾ ਨਜ਼ਾਰਾ ਵਿੱਚ ਇੱਕ ਤਿੰਨ ਮੰਜਿਲਾਂ ਪੋਲਟਰੀ ਫਾਰਮ (Poultry farm) ਢੇਹ-ਢੇਰੀ ਹੋ ਗਿਆ ਹੈ। ਦਰਅਸਲ ਬੀਤੀ ਰਾਤ ਆਏ ਤੂਫ਼ਾਨ (Storm) ਕਾਰਨ ਇਸ ਪੋਲਟਰੀ ਫਾਰਮ ਨੂੰ ਬਹੁਤ ਵੱਡੇ ਪੱਧਰ ‘ਤੇ ਨੁਕਸਾਨ (Disadvantages) ਹੋਇਆ ਹੈ।

ਤੇਜ਼ ਤੁਫ਼ਾਨ ਨੇ ਢੇਹ-ਢੇਰੀ ਕੀਤਾ ਤਿੰਨ ਮੰਜਿਲਾ ਪੋਲਟਰੀ ਫਾਰਮ
ਤੇਜ਼ ਤੁਫ਼ਾਨ ਨੇ ਢੇਹ-ਢੇਰੀ ਕੀਤਾ ਤਿੰਨ ਮੰਜਿਲਾ ਪੋਲਟਰੀ ਫਾਰਮ

By

Published : Jun 12, 2021, 3:02 PM IST

ਗੁਰਦਾਸਪੁਰ: ਬੀਤੀ ਰਾਤ ਆਏ ਤੂਫ਼ਾਨ ਦੇ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਜ਼ਿਲ੍ਹੇ ਦੇ ਪਿੰਡ ਢਾਡੀਆਲਾ ਨਜ਼ਾਰਾ ਦੇ ਵਿੱਚ 12 ਹਜ਼ਾਰ ਸਕੇਅਰ ਫੁੱਟ ਦਾ ਪੋਲਟਰੀ ਫਾਰਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਤੂਫ਼ਾਨ ਕਾਰਨ ਇਸ ਪੋਲਟਰੀ ਫਾਰਮ ਨੂੰ 50 ਲੱਖ ਦੇ ਨੁਕਾਸਨ ਹੋਇਆ ਹੈ, ਉਥੇ ਹੀ 5 ਹਜ਼ਾਰ ਮੁਰਗਾ ਵੀ ਮਰ ਗਿਆ ਹੈ।

ਤੇਜ਼ ਤੁਫ਼ਾਨ ਨੇ ਢੇਹ-ਢੇਰੀ ਕੀਤਾ ਤਿੰਨ ਮੰਜਿਲਾ ਪੋਲਟਰੀ ਫਾਰਮ

ਜਾਣਕਾਰੀ ਦਿੰਦੇ ਹੋਏ ਪੋਲਟਰੀ ਫਾਰਮ ਦੇ ਮਾਲਿਕ ਸਾਬਕਾ ਫੌਜੀ ਗੁਰਪ੍ਰੀਤ ਸਿੰਘ ਨੇ ਦਸਿਆ, ਕਿ ਫੌਜ ਵਿਚ 17 ਸਾਲ ਦੀ ਨੌਕਰੀ ਕਰਨ ਤੋਂ ਬਾਅਦ, ਉਸ ਨੇ ਇਹ ਪੋਲਟਰੀ ਫਾਰਮ ਬਣਾਇਆ ਸੀ। 2 ਮੰਜਿਲਾਂ ਪੋਲਟਰੀ ਫਾਰਮ ਦੀ ਪਹਿਲੀ ਮੰਜ਼ਿਲ ਵਿੱਚ ਕਰੀਬ 5 ਹਜ਼ਾਰ ਦੇ ਕਰੀਬ ਮੁਰਗਾ ਸਨ। ਪਰ ਬੀਤੀ ਰਾਤ ਆਏ ਤੂਫ਼ਾਨ ਦੇ ਕਾਰਨ ਪੋਲਟਰੀ ਫਾਰਮ ਦੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।

ਉਸ ਨੇ ਦੱਸਿਆ, ਕਿ ਉਸ ਨੂੰ ਫੌਜ ਦੀ ਨੌਕਰੀ ਕਰਨ ਤੋਂ ਬਾਅਦ ਜਿਹੜਾ ਪੈਸਾ ਮਿਲਿਆ ਸੀ। ਉਸ ਨਾਲ ਇਸ ਪੋਲਟਰੀ ਫਾਰਮ ਦੀ ਸ਼ੁਰੂਆਤ ਕੀਤੀ ਸੀ। ਹੁਣ ਗੁਰਪ੍ਰੀਤ ਸਿੰਘ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਪਿੰਡ ਵਾਸੀਆਂ ਵੱਲੋਂ ਵੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ।

ਕਿ ਪੰਜਾਬ ਤੇ ਕੇਂਦਰ ਸਰਕਾਰ ਇਸ ਪੋਲਟਰੀ ਫਾਰਮ ਦੇ ਨੁਕਸਾਨ ਦਾ ਗੁਰਪ੍ਰੀਤ ਸਿੰਘ ਨੂੰ ਮੁਆਵਜ਼ਾ ਦੇਵੇ, ਤਾਂ ਜੋ ਉਸ ਦੀ ਕੁਝ ਮਾਲੀ ਹਾਲਤ ਠੀਕ ਹੋ ਸਕੇ

ਇਹ ਵੀ ਪੜ੍ਹੋ:ਤੇਜ਼ ਹਨੇਰੀ ਬਣਿਆ ਕਾਲ, ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

ABOUT THE AUTHOR

...view details