ਪੰਜਾਬ

punjab

ETV Bharat / city

ਲੌਕਡਾਊਨ ’ਚ ਢਿੱਲ ਦੇਣ ਕਾਰਨ ਦੁਕਾਨਦਾਰ ਖੁਸ਼

ਗੁਰਦਾਸਪੁਰ ਦੇ ਡੀਸੀ ਵੱਲੋਂ ਜ਼ਿਲ੍ਹੇ ਭਰ ’ਚ ਅੱਜ ਤੋਂ ਜ਼ਰੂਰੀ ਅਤੇ ਗੈਰ ਜ਼ਰੂਰੀ ਸਾਰੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਨਿਧਾਰਿਤ ਕੀਤਾ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਹੁਕਮਾਂ ਤੋਂ ਉਹ ਸੰਤੁਸ਼ਟ ਹਨ ਅਤੇ ਉਹ ਜੋ ਆਦੇਸ਼ ਹਨ ਉਹਨਾਂ ਦੀ ਇਨਬਿਨ ਪਾਲਣਾ ਕਰਨਗੇ।

ਲੌਕਡਾਊਨ ’ਚ ਢਿੱਲ ਦੇਣ ਕਾਰਨ ਦੁਕਾਨਦਾਰ ਖੁਸ਼
ਲੌਕਡਾਊਨ ’ਚ ਢਿੱਲ ਦੇਣ ਕਾਰਨ ਦੁਕਾਨਦਾਰ ਖੁਸ਼

By

Published : May 10, 2021, 7:38 PM IST

ਗੁਰਦਾਸਪੁਰ:ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ’ਚ ਲਗਾਏ ਗਏ ਮਿੰਨੀ ਲੌਕਡਾਊਨ ਦੀਆਂ ਪਾਬੰਦੀਆਂ ’ਚ ਕੁਝ ਬਦਲਾਵ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਜਿਸ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਵੱਲੋਂ ਜ਼ਿਲ੍ਹੇ ਭਰ ’ਚ ਅੱਜ ਤੋਂ ਜ਼ਰੂਰੀ ਅਤੇ ਗੈਰ ਜ਼ਰੂਰੀ ਸਾਰੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਨਿਧਾਰਿਤ ਕੀਤਾ ਗਿਆ ਹੈ। ਜਿਸ ਨੂੰ ਲੈਕੇ ਗੈਰ ਜ਼ਰੂਰੀ ਸਾਮਾਨ ਜਿਵੇਂ ਕਿ ਕੱਪੜੇ, ਰੈਡੀਮੇਡ ਕੱਪੜੇ, ਮਨਿਆਰੀ, ਜਨਰਲ ਸਟੋਰ ਆਦਿ ਦੁਕਾਨਦਾਰ ਵਰਗ ਇਸ ਫੈਸਲੇ ਦਾ ਸਵਾਗਤ ਕਰ ਰਿਹਾ ਹੈ।

ਲੌਕਡਾਊਨ ’ਚ ਢਿੱਲ ਦੇਣ ਕਾਰਨ ਦੁਕਾਨਦਾਰ ਖੁਸ਼

ਇਹ ਵੀ ਪੜੋ: ਚੰਡੀਗੜ੍ਹ: ਫੌਜ ਨੇ 3 ਦਿਨਾਂ 'ਚ ਤਿਆਰ ਕੀਤਾ 100 ਬੈੱਡਾਂ ਦਾ ਹਸਪਤਾਲ

ਬਟਾਲਾ ਦੇ ਬਾਜ਼ਾਰ ਅੱਜ ਸਵੇਰ ਤੋਂ ਹੀ ਖੁੱਲ੍ਹੇ ਜੋ ਦੁਕਾਨਦਾਰ ਪਿਛਲੇ ਇੱਕ ਹਫਤੇ ਤੋਂ ਸਰਕਾਰ ਦੇ ਦੁਕਾਨਾਂ ਬੰਦ ਰੱਖਣ ਦੇ ਹੁਕਮਾਂ ਦੀ ਵਿਰੋਧਤਾ ਕਰ ਰਹੇ ਸਨ ਅਤੇ ਸਥਾਨਿਕ ਪ੍ਰਸ਼ਾਸਨ ਅਤੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕਰ ਰਹੇ ਸਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਹੁਕਮਾਂ ਤੋਂ ਉਹ ਸੰਤੁਸ਼ਟ ਹਨ ਅਤੇ ਉਹ ਜੋ ਆਦੇਸ਼ ਹਨ ਉਹਨਾਂ ਦੀ ਇਨਬਿਨ ਪਾਲਣਾ ਕਰਨਗੇ।

ਇਹ ਵੀ ਪੜੋ: ਸਿੱਧੂ ਦੇ ਨਾਲ ਹੁਣ ਬਾਜਵਾ ਵੀ ਕੈਪਟਨ 'ਤੇ ਹੋਏ ਹਮਲਾਰ

ABOUT THE AUTHOR

...view details