ਪੰਜਾਬ

punjab

ETV Bharat / city

ਦੀਨਾਨਗਰ 'ਚ ਸ਼ਿਵ ਸੈਨਾ ਆਗੂ ਦਾ ਗੋਲੀਆਂ ਮਾਰੇ ਕੇ ਕੀਤਾ ਕਤਲ - vice president

ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਵੀ ਹਥਿਆਰਾਂ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ। ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਜਗਤਪੁਰ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨੇ ਸ਼ਿਵ ਸੈਨਾ(ਬਾਲ ਠਾਕਰੇ)ਦੇ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 5 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਹੁਣ ਪ੍ਰਸ਼ਾਸਨ ਉੱਤੇ ਕਈ ਸਵਾਲ ਉੱਠ ਰਹੇ ਹਨ।

ਸ਼ਿਵ ਸੈਨਾ ਦੇ ਨੇਤਾ ਦਾ ਗੋਲੀਆਂ ਮਾਰੇ ਕੇ ਕਤਲ

By

Published : Apr 6, 2019, 10:56 AM IST

Updated : Apr 6, 2019, 12:52 PM IST

ਗੁਰਦਾਸਪੁਰ : ਜ਼ਿਲ੍ਹੇ ਦੇ ਦੀਨਾਨਗਰ ਕਸਬੇ ਦੇ ਪਿੰਡ ਜਗਤਪੁਰਾ ਵਿਖੇ ਸ਼ੁੱਕਰਵਾਰ ਰਾਤ ਨੂੰ ਕੁੱਝ ਅਣਪਛਾਤੇ ਲੋਕਾਂ ਨੇ ਸ਼ਿਵ ਸੈਨਾ ਦੇ ਆਗੂ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਵੀਡੀਓ।

ਜਾਣਕਾਰੀ ਮੁਤਾਬਕ ਨੇਤਾ ਜ਼ਿਲ੍ਹੇ ਦੇ ਦੀਨਾਨਗਰ ਕਸਬੇ ਦੇ ਪਿੰਡ ਜਗਤਪੁਰ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨੇ ਸ਼ਿਵ ਸੈਨਾ(ਬਾਲ ਠਾਕਰੇ) ਦੇ ਆਗੂ ਅਜੈ ਕੁਮਾਰ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਅਜੈ ਕੁਮਾਰ ਦੀ ਉਮਰ ਕਰੀਬ 25 ਸਾਲ ਸੀ ਅਤੇ ਉਹ ਸ਼ਿਵ ਸੈਨਾ ਬਾਲ ਠਾਕਰੇ ਦਾ ਜ਼ਿਲ੍ਹਾ ਪ੍ਰਧਾਨ ਸੀ। ਅਜੈ ਨੂੰ ਪੰਜ ਲੋਕਾਂ ਨੇ ਘੇਰ ਲਿਆ ਤੇ ਗੋਲੀਆਂ ਮਾਰ ਦਿੱਤੀਆਂ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਜੈ ਨੂੰ ਧਮਕੀਆਂ ਮਿਲ ਰਹੀਆਂ ਸਨ ਪਰ ਸੂਚਿਤ ਕੀਤੇ ਜਾਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਪੰਜ ਹਮਲਾਵਾਰਾਂ ਉੱਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Last Updated : Apr 6, 2019, 12:52 PM IST

ABOUT THE AUTHOR

...view details