ਗੁਰਦਾਸਪੁਰ:ਦੀਨਾਨਗਰ ਦੇ ਗੁਰਦੁਆਰਾ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ Shere Punjab Maharaja Ranjit Singh Gurdwara ਦੇ ਅੰਦਰ ਦੀ ਗੋਲਕ ਦੇ ਪੈਸੇ ਦੀ ਗਿਣਤੀ ਹੋਣ ਅਤੇ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਗੋਲਕ ਖੋਲ੍ਹਣ ਨੂੰ ਲੈਕੇ ਸਥਾਨਿਕ ਸਿੱਖ ਸੰਗਤ ਵੱਲੋਂ ਚੁੱਕੇ ਗਏ ਸਵਾਲਾਂ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਮਣੇ ਆਇਆ ਸੀ। ਜਿਸ ਤਹਿਤ ਇਕ ਵੀਡੀਓ ਜਾਰੀ ਕਰ ਸਿੱਖ ਧਾਰਮਿਕ ਜਥੇਬੰਦੀਆਂ ਨੂੰ ਇਸ ਮਾਮਲੇ ਵਿੱਚ ਸੰਗਤ ਨਾਲ ਸਹਿਯੋਗ ਦੇਣ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਅਦਾਲਤ ਵਿੱਚ ਹੋਣ ਦੇ ਬਾਵਜੂਦ ਇਕ ਧਿਰ ਵਲੋਂ ਇਸ ਗੁਰੂਦਵਾਰਾ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ ਗਿਆਹੈ। ਮਾਨਯੋਗ ਅਦਾਲਤ ਦੇ ਆਦੇਸ਼ਾ ਦੇ ਉਲਟ ਕੁਝ ਲੋਕ ਸੰਗਤ ਨੂੰ ਇਕ ਪਾਸੇ ਕਰ ਆਪਣੀ ਮਨਮਰਜ਼ੀ ਕਰ ਰਹੇ ਹਨ। ਰਜਿੰਦਰ ਸਿੰਘ ਨੇ ਆਰੋਪ ਲਗਾਏ ਕਿ ਉਹ ਸੰਗਤ ਦੀਆਂ ਭਾਵਨਾਂ ਨਾਲ ਖੇਡਦੇ ਹੋਏ ਗੁਰੂਦਵਾਰਾ ਸਾਹਿਬ ਦੀ ਗੋਲਕ ਦੀ ਰਾਸ਼ੀ ਅਤੇ ਚੜਾਵੇ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ।