ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਦਬੁਰਜੀ ਦੇ ਰਹਿਣ ਵਾਲੇ 21 ਸਿੱਖ ਰੇਜਮੈਂਟ ਦੇ ਸਿਪਾਹੀ ਪਰਗਟ ਸਿੰਘ ਪੁੱਤਰ ਪ੍ਰੀਤਮ ਸਿੰਘ ਜੋ 25 ਅਪ੍ਰੈਲ ਨੂੰ ਕਸ਼ਮੀਰ ਸਿਆਚਿਨ ਵਿਚ ਬਰਫ ਦੇ ਤੋਂਦੇ ਡਿਗਣ ਕਰਨ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦਾ ਇਲਾਜ ਚੰਡੀਗੜ੍ਹ ਕਮਾਂਡ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਇਲਾਜ ਦੌਰਾਨ ਪ੍ਰਗਟ ਸਿੰਘ ਦੀ ਮੌਤ ਹੋ ਗਈ।
ਸ਼ਹੀਦ ਪ੍ਰਗਟ ਸਿੰਘ ਦਾ ਅੱਜ ਹੋਵੇਗਾ ਸਰਕਾਰੀ ਸਨਮਾਨਾਂ ਨਾਲ ਸਸਕਾਰ - ਸਰਕਾਰੀ ਸਨਮਾਨਾਂ ਨਾਲ ਸਸਕਾਰ
ਗੁਰਦਾਸਪੁਰ ਦੇ ਪਿੰਡ ਦਬੁਰਜੀ ਦਾ ਰਹਿਣ ਜਵਾਨ ਪ੍ਰਗਟ ਸਿੰਘ ਦੇਸ਼ ਦੀ ਰਾਖੀ ਕਰਦਾ ਸ਼ਹੀਦ ਹੋ ਗਿਆ ਹੈ । 21 ਸਿੱਖ ਰੇਜਮੈਂਟ ਦਾ ਪਰਗਟ ਸਿੰਘ ਕਸ਼ਮੀਰ ਦੇ ਸਿਆਚਿਨ ਡਿਊਟੀ ਦੌਰਾਨ ਬਰਫ ਦੇ ਤੋਂਦੇ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ ਜਿਸਦੀ ਅੱਜ ਚੰਡੀਗੜ੍ਹ ਦੇ ਹਸਪਤਾਲ ਚ ਇਲਾਜ ਦੌਰਾਨ ਮੌਤ ਹੋੋ ਗਈ ਹੈ।
![ਸ਼ਹੀਦ ਪ੍ਰਗਟ ਸਿੰਘ ਦਾ ਅੱਜ ਹੋਵੇਗਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਸ਼ਹੀਦ ਪ੍ਰਗਟ ਸਿੰਘ ਦਾ ਅੱਜ ਹੋਵੇਗਾ ਸਰਕਾਰੀ ਸਨਮਾਨਾਂ ਨਾਲ ਸਸਕਾਰ](https://etvbharatimages.akamaized.net/etvbharat/prod-images/768-512-11694773-228-11694773-1620552921804.jpg)
ਸ਼ਹੀਦ ਆਪਣੇ ਪਿੱਛੇ ਪਿਤਾ ਪ੍ਰੀਤਮ ਸਿੰਘ, ਮਾਤਾ ਸੁਖਵਿੰਦਰ ਕੌਰ ਅਤੇ ਦੋ ਭੈਣਾਂ ਛੱਡ ਗਿਆ ਹੈ। ਸ਼ਹੀਦ ਦਾ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਦਬੁਰਜੀ ਵਿਖੇ ਸ਼ਾਮ ਕਰੀਬ 5 ਵਜੇ ਸਰਕਾਰੀ ਸਨਮਾਨਾਂ ਨਾਲ ਹੋਵੇਗਾ। ਜਿਕਰਯੋਗ ਹੈ ਕੇ 25 ਅਪ੍ਰੈਲ ਨੂੰ ਸਿਆਚਿਨ ਵਿਚ ਬਰਨਾਲਾ ਅਤੇ ਮਾਨਸਾ ਜ਼ਿਲ੍ਹੇ ਦੇ ਜਵਾਨ ਸ਼ਹੀਦ ਹੋ ਗਏ ਸਨ ਅਤੇ ਪਰਗਟ ਸਿੰਘ ਜ਼ਖ਼ਮੀ ਹੋ ਗਏ ਸਨ। ਜਿਨਾਂ ਦਾ ਇਲਾਜ ਦੌਰਾਨ 8 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀ। ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਦੀ ਮਾਲੀ ਸਹਾਇਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਹੈ।
ਇਹ ਵੀ ਪੜੋ:ਮੁੱਖ ਮੰਤਰੀ ਵੱਲੋਂ ਸ਼ਹੀਦ ਦੇ ਪਰਿਵਾਰਕ 'ਚ ਸਰਕਾਰੀ ਨੌਕਰੀ ਦਾ ਐਲਾਨ, 50 ਲੱਖ ਰੁਪਏ