ਪੰਜਾਬ

punjab

ETV Bharat / city

ਸੱਚ ਖੰਡ ਨਾਨਕ ਧਾਮ ਡੇਰਾ ਵੱਲੋਂ ਕੋਰੋਨਾ ਮਰੀਜ਼ਾਂ ਲਈ ਖ਼ਾਸ ਉਪਰਾਲਾ

ਸੱਚ ਖੰਡ ਨਾਨਕ ਧਾਮ ਡੇਰਾ ਬਾਬਾ ਦਰਸ਼ਨ ਦਾਸ ਵੱਲੋਂ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਕੰਸਟੇਟਰ ਦਿੱਤੇ ਜਾਣਗੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਆਕਸੀਜਨ ਮਿਲ ਸਕੇ।

ਸੱਚ ਖੰਡ ਨਾਨਕ ਧਾਮ ਡੇਰਾ ਵੱਲੋਂ ਕੋਰੋਨਾ ਮਰੀਜ਼ਾਂ ਲਈ ਖ਼ਾਸ ਉਪਰਾਲਾ
ਸੱਚ ਖੰਡ ਨਾਨਕ ਧਾਮ ਡੇਰਾ ਵੱਲੋਂ ਕੋਰੋਨਾ ਮਰੀਜ਼ਾਂ ਲਈ ਖ਼ਾਸ ਉਪਰਾਲਾ

By

Published : May 24, 2021, 6:02 PM IST

ਗੁਰਦਾਸਪੁਰ:ਬਟਾਲਾ ’ਚ ਸੱਚ ਖੰਡ ਨਾਨਕ ਧਾਮ ਡੇਰਾ ਬਾਬਾ ਦਰਸ਼ਨ ਦਾਸ ਦੇ ਵੱਲੋਂ ਕੋਰੋਨਾ ਦੇ ਮਰੀਜ਼ਾਂ ਦੇ ਲਈ ਆਕਸੀਜਨ ਕੰਸਿਟੇਟਰ ਦੀ ਸ਼ੁਰੂਆਤ ਕੀਤੀ ਗਈ। ਜਿਨ੍ਹਾਂ ਲੋਕਾਂ ਨੂੰ ਸਾਹ ਦੀ ਸਮਸਿਆ ਆ ਰਹੀ ਹੈ, ਉਨ੍ਹਾਂ ਲੋਕਾਂ ਨੂੰ ਆਕਸੀਜਨ ਕੰਸਿਟੇਟਰ ਦਿੱਤੇ ਜਾਣਗੇ ਅਤੇ ਵਰਤਨ ਤੋਂ ਬਾਅਦ ਲੋਕ ਆਕਸੀਜਨ ਕੰਸਿਟੇਟਰ ਡੇਰੇ ਵਿੱਚ ਵਾਪਿਸ ਕਰਨਗੇ। 500 ਦੇ ਕਰੀਬ ਆਕਸੀਜਨ ਕੰਸਿਟੇਟਰ ਯੂਕੇ ਤੋਂ ਭਾਰਤ ਲਿਆਂਦੇ ਗਏ ਹਨ। 30 ਆਕਸੀਜਨ ਕੰਸਟੇਟਰ ਬਟਾਲਾ ਦੇ ਸੱਚ ਖੰਡ ਨਾਨਕ ਧਾਮ ਡੇਰਾ ਵਿੱਚ ਹਨ ਜੋ ਕੋਰੋਨਾ ਪੀੜਤ ਲੋਕਾਂ ਨੂੰ ਇਹ ਆਕਸੀਜਨ ਕੰਸਟੇਟਰ ਦਿੱਤੇ ਜਾਣਗੇ।

ਸੱਚ ਖੰਡ ਨਾਨਕ ਧਾਮ ਡੇਰਾ ਵੱਲੋਂ ਕੋਰੋਨਾ ਮਰੀਜ਼ਾਂ ਲਈ ਖ਼ਾਸ ਉਪਰਾਲਾ

ਇਹ ਵੀ ਪੜੋ: ਬਲੈਕ ਫੰਗਸ ਨਹੀਂ ਕੋਈ ਬਿਮਾਰੀ, ਡਾਕਟਰ ਨੇ ਦਿੱਤੀ ਵਿਸ਼ੇਸ਼ ਜਾਣਕਾਰੀ
ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਸੱਚ ਖੰਡ ਨਾਨਕ ਧਾਮ ਡੇਰੇ ਵਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਬਾਬਾ ਜੀ ਦੇ ਵੱਲੋਂ ਪਹਿਲਾਂ ਵੀ ਕਈ ਕੰਮ ਕੀਤੇ ਜਾਂਦੇ ਹਨ ਅਤੇ ਹੁਣ ਕੋਰੋਨਾ ਪੀੜਤ ਜਿਨ੍ਹਾਂ ਲੋਕਾਂ ਨੂੰ ਸਾਹ ਦੀ ਸਮਸਿਆ ਆ ਰਹੀ ਹੈ ਹੁਣ ਉਨ੍ਹਾਂ ਨੂੰ ਆਕਸੀਜਨ ਕੰਸਿਟੇਟਰ ਦਿੱਤੇ ਜਾ ਰਹੇ ਹਨ।
ਇਹ ਵੀ ਪੜੋ: ਮ੍ਰਿਤਕ ਸਾਗਰ ਦੀ ਮਾਂ ਬੋਲੀ- ਸੁਸ਼ੀਲ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ, ਤਾਂ ਹੀ ਮੇਰੇ ਪੁੱਤ ਨੂੰ ਇਨਸਾਫ਼ ਮਿਲੇਗਾ

ABOUT THE AUTHOR

...view details