ਪੰਜਾਬ

punjab

ETV Bharat / city

ਨਿਗਮ ਚੋਣਾਂ: ਟਿਕਟ ਨੂੰ ਲੈ ਕਾਂਗਰਸੀ ਉਮੀਦਵਾਰਾਂ ਨੇ ਪਾਰਟੀ ’ਤੇ ਖੜੇ ਕੀਤੇ ਸਵਾਲ - ਕਾਂਗਰਸੀ ਉਮੀਦਵਾਰਾਂ ਨੇ ਪਾਰਟੀ ’ਤੇ ਖੜੇ ਕੀਤੇ ਸਵਾਲ

ਬਟਾਲਾ ’ਚ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਦਾ ਪਾਰਟੀ ਪ੍ਰਤੀ ਰੋਸ ਵੀ ਦੇਖਣ ਨੂੰ ਮਿਲਿਆ ਹੈ। ਕਾਂਗਰਸ ਪਾਰਟੀ ਦੇ ਹੀ ਟਿਕਟ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਆਪਣੀ ਪਾਰਟੀ ’ਤੇ ਵੱਡੇ ਇਲਜਾਮ ਲਾਏ ਜਾ ਰਹੇ ਹਨ।

ਨਿਗਮ ਚੋਣਾਂ ਦੀ ਟਿਕਟ ਨੂੰ ਲੈ ਕਾਂਗਰਸੀ ਉਮੀਦਵਾਰਾਂ ਨੇ ਪਾਰਟੀ ’ਤੇ ਖੜੇ ਕੀਤੇ ਸਵਾਲ
ਨਿਗਮ ਚੋਣਾਂ ਦੀ ਟਿਕਟ ਨੂੰ ਲੈ ਕਾਂਗਰਸੀ ਉਮੀਦਵਾਰਾਂ ਨੇ ਪਾਰਟੀ ’ਤੇ ਖੜੇ ਕੀਤੇ ਸਵਾਲ

By

Published : Feb 7, 2021, 9:12 PM IST

ਬਟਾਲਾ: ਨਗਰ ਨਿਗਮ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਉਥੇ ਹੀ ਸ਼ਹਿਰ ’ਚ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਦਾ ਪਾਰਟੀ ਪ੍ਰਤੀ ਰੋਸ ਵੀ ਦੇਖਣ ਨੂੰ ਮਿਲਿਆ ਹੈ। ਕਾਂਗਰਸ ਪਾਰਟੀ ਦੇ ਹੀ ਟਿਕਟ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਆਪਣੀ ਪਾਰਟੀ ’ਤੇ ਵੱਡੇ ਇਲਜਾਮ ਲਾਏ ਜਾ ਰਹੇ ਹਨ।

ਪਾਰਟੀ ਅਕਾਲੀ ਵਰਕਰਾਂ ਨੂੰ ਦੇ ਰਹੀ ਹੈ ਟਿਕਟ: ਕਾਂਗਰਸੀ ਵਰਕਰ

ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਪੁਰਾਣੇ ਕਾਂਗਰਸੀ ਵਰਕਰਾਂ ਨੂੰ ਪਿੱਛੇ ਛੱਡ ਕੇ ਪਾਰਟੀ ਵੱਲੋਂ ਅਕਾਲੀ ਦਲ ਪਾਰਟੀ ਨਾਲ ਸੰਬੰਧ ਰੱਖਦੇ ਲੋਕਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ। ਵਾਰਡ ਨੰਬਰ 17 ਤੋਂ ਕਾਂਗਰਸ ਪਾਰਟੀ ਦੀ ਚਾਹਵਾਨ ਉਮੀਦਵਾਰ ਨਿਰਮਲਾ ਦੇਵੀ ਨੇ ਆਪਣੀ ਹੀ ਕਾਂਗਰਸ ਪਾਰਟੀ ’ਤੇ ਇਲਜਾਮ ਲਾਇਆ ਹੈ ਕਿ ਪਾਰਟੀ ਵੱਲੋਂ ਜੋ ਉਮੀਦਵਾਰ ਮੈਦਾਨ ’ਚ ਉਤਾਰੇ ਜਾ ਰਹੇ ਹਨ ਉਹ ਅਕਾਲੀ ਦਲ ਨਾਲ ਸੰਬੰਧ ਰੱਖਦੇ ਹਨ।

ਉਨ੍ਹਾਂ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ ਪਰ ਫੇਰ ਵੀ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਉਧਰ ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਜੋ ਚੁਣਾਵੀ ਮੈਦਾਨ ’ਚ ਉਮੀਦਵਾਰ ਐਲਾਨ ਕੀਤੇ ਗਏ ਹਨ ਉਹ ਹਾਈਕਮਾਂਡ ਦਾ ਸਹੀ ਫ਼ੈਸਲਾ ਹੈ।

ABOUT THE AUTHOR

...view details