ਗੁਰਦਾਸਪੁਰ: ਜ਼ਿਲ੍ਹੇ ਦੇ ਹਲਕਾ ਦੀਨਾਨਗਰ ਪੁਲਿਸ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਨਸ਼ੇ ਦੇ ਚਾਰ ਵੱਡੇ ਤਸਕਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਦੀਨਾਨਗਰ ਥਾਣੇ ਦੇ ਐਸਐਚਓ ਕਪਿਲ ਕੌਸ਼ਲ ਨੇ ਨੈਸਨਲ ਹਾਈਵੈ ਸੂਗਰ ਮਿੱਲ ਪਨਿਆੜ ਨੇੜੇ ਨਾਕੇਬੰਦੀ ਕੀਤੀ ਹੋਈ ਸੀ ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਦੀ ਟੀਮ ਨੂੰ ਇੱਕ ਮੁਖਬਰੀ ਤੋਂ ਜਾਣਕਾਰੀ ਮਿਲੀ ਸੀ ਕਿ ਤਰਨਤਾਰਨ ਦੇ ਰਹਿਣ ਵਾਲੇ ਮਲਕੀਤ ਸਿੰਘ ਦਾ ਸਬੰਧ ਪਾਕਿਸਤਾਨ ਬੈਠੇ ਸਮਗਲਰਾਂ ਦੇ ਨਾਲ ਹੈ। ਇਨ੍ਹਾਂ ਹੀ ਨਹੀਂ ਉਹ ਜੰਮੂ ਕਸ਼ਮੀਰ ਆਪਣੇ ਬੰਦੇ ਭੇਜ ਕੇ ਵੱਡੀ ਗਿਣਤੀ ਚ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਕੰਮ ਕਰਦਾ ਹੈ। ਇਸੇ ਦੇ ਚੱਲਦੇ ਉਸ ਵੱਲੋਂ ਗੁਰਦਿੱਤ ਸਿੰਘ ਗਿੱਤਾ, ਭੋਲਾ ਸਿੰਘ, ਮਨਜਿੰਦਰ ਸਿੰਘ ਮੰਨਾ ਅਤੇ ਕੁਲਦੀਪ ਸਿੰਘ ਨੂੰ ਤਰਨਤਾਰਨ ਰੋਡ ਤੋਂ ਇਨੋਵਾ ਗੱਡੀ ਚ ਜੰਮੂ ਵੱਲ ਹੈਰੋਇਨ ਲੈਣ ਦੇ ਲਈ ਭੇਜਿਆ ਹੈ ਜੋ ਕਿ ਵੱਡੀ ਮਾਤਰਾ ’ਚ ਹੈਰੋਇਨ ਲੈ ਕੇ ਵਾਪਿਸ ਆ ਰਹੇ ਹਨ। ਇਹ ਜਾਣਕਾਰੀ ਹਾਸਿਲ ਹੋਣ ਤੋਂ ਬਾਅਦ ਪੁਲਿਸ ਅਲਰਟ ਹੋ ਗਈ।