ਜ਼ਮੀਨ ਖਾਤਿਰ ਇਕ ਭਰਾ ਨੇ ਕੀਤਾ ਦੂਜੇ ਭਰਾ ਦਾ ਕਤਲ - police
ਗੁਰਦਾਸਪੁਰ ਨੇੜਲੇ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬਾਂਸ ਬਰੇਲੀ ਦੀ ਇੱਕ ਜ਼ਮੀਨੀ ਵਿਵਾਦ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਮੁਖ਼ਤਿਆਰ ਸਿੰਘ ਨੇ ਆਪਣੇ ਹੀ ਭਰਾ ਸਤਨਾਮ ਸਿੰਘ ਦਾ ਜ਼ਮੀਨ ਨੂੰ ਲੈ ਕੇ ਕਤਲ ਕਰ ਦਿੱਤਾ। ਮ੍ਰਿਤਕ ਨੇ ਮੌਤ ਤੋਂ ਪਹਿਲਾਂ ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਆਪਣੀ ਸਾਰੀ ਹੱਡ ਬੀਤੀ ਸੁਣਾਈ ਸੀ।
ਗੁਰਦਾਸਪੁਰ: ਭਾਈ ਭਾਈ ਦੇ ਰਿਸ਼ਤੇ ਨੂੰ ਤਾਰ ਤਾਰ ਕਰਦੀ ਇੱਕ ਘਟਨਾ ਸਾਹਮਣੇ ਆਈ ਹੈ। ਜ਼ਮੀਨ ਦੇ ਲਾਲਚ ਵਿੱਚ ਇੱਕ ਭਰਾ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਸਕੇ ਭਾਰ ਨੂੰ ਟਰੈਕਟਰ ਹੇਠਾਂ ਦੇ ਕੇ ਉਸ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਦੇ ਤੌਰ 'ਤੇ ਹੋਈ ਹੈ।
ਸਤਨਾਮ ਸਿੰਘ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਜ਼ਮੀਨ ਨੂੰ ਲੈ ਕੇ ਸਤਨਾਮ ਸਿੰਘ ਦਾ ਆਪਣੇ ਹੀ ਭਰਾ ਮੁਖ਼ਤਿਆਰ ਸਿੰਘ ਨਾਲ ਵਿਵਾਦ ਚੱਲ ਰਿਹਾ ਸੀ। ਇਸ ਵਿਵਾਦ ਦੇ ਚਲਦਿਆਂ ਮੁਖ਼ਤਿਆਰ ਸਿੰਘ ਆਪਣੇ ਕੁਝ ਹੋਰ ਸਾਥੀਆਂ ਸਮੇਤ ਸਤਨਾਮ ਸਿੰਘ ਦੇ ਖੇਤਾਂ ਦੇ ਵਿੱਚ ਗਿਆ ਅਤੇ ਆਪਣਾ ਟਰੈਕਟਰ ਸਤਨਾਮ ਸਿੰਘ ਉੱਪਰ ਚੜ੍ਹਾ ਦਿੱਤਾ। ਜਖ਼ਮੀ ਹੋਏ ਸਤਨਾਮ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਸਤਨਾਮ ਸਿੰਘ ਦੀ ਮੌਤ ਹੋ ਗਈ। ਦੱਸ ਦਈਏ ਕਿ ਸਤਨਾਮ ਸਿੰਘ ਨੇ ਮੌਤ ਤੋਂ ਪਹਿਲਾਂ ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਆਪਣੀ ਸਾਰੀ ਹੱਡ ਬੀਤੀ ਸੁਣਾਈ ਸੀ।