ਗੁਰਦਾਸਪੁਰ:ਜਿੱਥੇ ਪੰਜਾਬ ਦੇ ਪਿੰਡਾਂ ਦੇ ਬੁਰੇ ਹਾਲਤ ਨੂੰ ਕਹਿ ਕੇ ਇਥੋਂ ਦੇ ਪੰਜਾਬੀ ਨੌਜਵਾਨ ਵਿਦੇਸ਼ਾ ਨੂੰ ਭੱਜ ਰਹੇ ਹਨ ਉਥੇ ਹੀ ਕੁਝ ਅਜਿਹੇ ਵੀ ਪੰਜਾਬੀ ਹਨ ਜੋ ਵਿਦੇਸ਼ਾਂ ਚ ਰਹਿੰਦੇ ਹੋਏ ਵੀ ਆਪਣੇ ਪਿੰਡਾਂ ਨਾਲ ਪੰਜਾਬ ਨਾਲ ਜੁੜੇ ਹਨ। ਇਸੇ ਤਰ੍ਹਾਂ ਦੀ ਮਿਸਾਲ ਹੈ ਜ਼ਿਲਾ ਗੁਰਦਾਸਪੁਰ ਦੇ ਪਿੰਡ ਬੁਲੇਵਾਲ ਦਾ ਰਹਿਣ ਵਾਲਾ ਨੌਜਵਾਨ ਗੁਰਜੀਤ ਸਿੰਘ ਦੀ।
ਐਨਆਰਆਈ ਨੌਜਵਾਨ ਗੁਰਜੀਤ ਸਿੰਘ ਗੁਰਦਾਸਪੁਰ ਦੇ ਪਿੰਡ ਬੁਲੇਵਾਲ ਦਾ ਰਹਿਣ ਵਾਲਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਚਾਹੇ ਨਾਰਵੇ ’ਚ ਵੱਸ ਰਿਹਾ ਹੈ ਅਤੇ ਇਹ ਐਨਆਰਆਈ ਪੰਜਾਬੀ ਆਪਣੇ ਪਿੰਡ ਨਾਲ ਇਨ੍ਹਾਂ ਜੁੜਿਆ ਹੈ ਕਿ ਇਸ ਵਲੋਂ ਆਪਣੇ ਪਿੰਡ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਪਿੰਡ ਦੇ ਵਿਕਾਸ ਲਈ ਹੁਣ ਤਕ ਉਸ ਵਲੋਂ ਲੱਖਾਂ ਰੁਪਏ ਕੋਲੋਂ ਖਰਚ ਕੀਤੇ ਗਏ ਹਨ। ਉੱਥੇ ਹੀ ਪਿੰਡ ਦੇ ਲੋਕ ਐਨਆਰਆਈ ਪੰਜਾਬੀ ਨੌਜਵਾਨ ਗੁਰਜੀਤ ਦੀ ਪ੍ਰਸ਼ੰਸ਼ਾ ਕਰਦੇ ਥੱਕਦੇ ਨਹੀਂ ਹਨ।
ਗੁਰਜੀਤ ਨੇ ਦੱਸਿਆ ਕਿ ਉਹ ਅੱਜ ਤੋਂ ਕਰੀਬ 15 ਸਾਲ ਪਹਿਲਾ ਨਾਰਵੇ ਚੰਗੇ ਭੱਵਿਖ ਦੀ ਸੋਚ ਨਾਲ ਗਿਆ ਅਤੇ ਅਕਸਰ ਹੀ ਉਹ ਜਦ ਪਿੰਡ ਆਉਂਦਾ ਤਾ ਪਿੰਡ ਦੇ ਵਿਕਾਸ ਨੂੰ ਲੈਕੇ ਚਿੰਤਤ ਰਹਿੰਦਾ ਸੀ ਅਤੇ ਗੁਰਜੀਤ ਆਖਦਾ ਹੈ ਕਿ ਉਸਨੇ ਪਿੰਡ ਦੀ ਨੁਹਾਰ ਬਦਲਣ ਦਾ ਮਨ ਬਣਾਇਆ ਅਤੇ ਸ਼ੁਰੂਆਤ ਕੁਝ ਸਾਲ ਪਹਿਲਾਂ ਕੀਤੀ ਅਤੇ ਸ਼ੁਰੁਆਤ ਪਿੰਡ ਸਾਫ ਸਫਾਈ ਅਤੇ ਬੂਟੇ ਲਾਉਣ ਤੋਂ ਕੀਤੀ।