ਗੁਰਦਾਸਪੁਰ: ਡੇਰਾ ਬਾਬਾ ਨਾਨਕ ਵਿੱਚ ਰਹਿਣ ਵਾਲੇ ਕਰਮਜੀਤ ਸਿੰਘ ਉਰਫ ਸਾਬੀ ਫੌਜੀ ਦੇ ਕਤਲ ਮਾਮਲੇ ਵਿੱਚ ਤੱਦ ਨਵਾਂ ਮੋੜ ਆਇਆ ਜਦੋਂ ਫੇਸਬੁਕ ਉੱਤੇ ਇੱਕ ਪੋਸਟ ਮਿਲੀ। ਜਿਸ ਵਿੱਚ ਸਾਬੀ ਫੌਜੀ ਦੇ ਕਤਲ ਦੀ ਜਿੰਮੇਵਾਰੀ ਚੁੱਕੀ ਗਈ ਹੈ। ਇਸ ਪੋਸਟ 'ਚ ਇਹ ਵੀ ਲਿਖਿਆ ਕਿ ਕਤਲ ਕਰਨ ਦੀ ਵਜ੍ਹਾ ਜੇਲ੍ਹ ਵਿੱਚ ਹੋਈ ਤਕਰਾਰ ਸੀ।
ਇਸ ਸਬੰਧੀ ਮ੍ਰਿਤਕ ਦੇ ਭਰਾ ਗਗਨਦੀਪ ਨੇ ਇਲਜ਼ਾਮ ਲਗਾਇਆ ਕਿ ਉਸਦੇ ਭਰਾ ਦਾ ਕਤਲ ਇੱਕ ਸੋਚੀ ਸਮੱਝੀ ਸਾਜਿਸ਼ ਹੈ। ਉਸਨੇ ਆਪਣੇ ਭਰਾ ਦੇ ਕਾਤਿਲਾਂ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਵਲੋਂ ਸ਼ੱਕ ਦੇ ਤੌਰ 'ਤੇ ਪੁਲਿਸ ਕੋਲ ਦੋ ਵਿਅਕਤੀਆਂ ਦੇ ਨਾਮ ਵੀ ਦਰਜ ਕਰਵਾਏ ਗਏ ਸੀ।
ਡੇਰਾ ਬਾਬਾ ਨਾਨਕ 'ਚ ਸਾਬਕਾ ਫੌਜੀ ਦੇ ਕਤਲ ਮਾਮਲੇ ਵਿੱਚ ਆਇਆ ਨਵਾਂ ਮੋੜ ਇਹ ਵੀ ਪੜ੍ਹੋ:ਸਰਕਾਰ ਦੇ ਵਾਅਦੇ ਤੋਂ ਅੱਕੇ ਨੌਜਵਾਨਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਖ਼ੁਦ ਹੀ ਛੇੜੀ ਮੁਹਿੰਮ
ਉਧਰ ਦੂਜੇ ਪਾਸੇ ਡੀਐਸਪੀ ਕਵਲਪ੍ਰੀਤ ਸਿੰਘ ਨੇ ਦੱਸਿਆ ਦੀ ਹੁਣ ਤੱਕ ਦੀ ਜਾਂਚ ਵਿੱਚ ਦੋ ਲੋਕਾਂ ਉੱਤੇ ਸ਼ੱਕ ਦੇ ਆਧਾਰ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਡੀ.ਐਸ.ਪੀ ਦਾ ਕਹਿਣਾ ਹੈ ਦੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਰਨ ਵਾਲੇ ਨੌਜਵਾਨ ਕਰਮਜੀਤ ਸਿੰਘ ਸਾਬੀ ਫੌਜੀ ਦੇ ਖਿਲਾਫ਼ ਵੱਖ-ਵੱਖ 6 ਆਪਰਾਧਿਕ ਮਾਮਲੇ ਵੀ ਦਰਜ ਹਨ।
ਪੁਲਿਸ ਦਾ ਕਹਿਣਾ ਕਿ ਉਨ੍ਹਾਂ ਕੇਸ ਵਿੱਚ ਜਦੋਂ ਸਾਬੀ ਫੌਜੀ ਜੇਲ੍ਹ ਵਿੱਚ ਬੰਦ ਸੀ ਤਾਂ ਉੱਥੇ ਉਸਦੀ ਜੇਲ੍ਹ ਵਿੱਚ ਕਿਸੇ ਹੋਰ ਕੈਦੀ ਦੇ ਨਾਲ ਤਕਰਾਰ ਹੋਈ ਸੀ। ਉਸ ਮਾਮਲੇ ਨੂੰ ਲੈ ਕੇ ਵੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਕਾਰੀ ਜਲਦ ਇਸ ਕਤਲ ਦੇ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ।
ਇਹ ਵੀ ਪੜ੍ਹੋ:ਭਾਰਤੀ ਫੌਜ ਦੀ ਜਾਸੂਸੀ ਕਰਦੇ 2 ਕਾਬੂ