ਗੁਰਦਾਸਪੁਰ: ਜ਼ਿਲ੍ਹੇ 'ਚ ਇੱਕ ਮਾਸੂਮ ਬੱਚੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਪੀੜਤ ਬੱਚੀ ਦੀ ਦਾਦੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਇਸ ਵੇਲੇ ਫਰਾਰ ਚੱਲ ਰਿਹਾ ਹੈ।
ਗੁਰਦਾਸਪੁਰ 'ਚ ਗੁਆਂਢੀ ਨੇ ਨਾਬਾਲਗ਼ ਨਾਲ ਕੀਤਾ ਜਬਰ ਜਨਾਹ - ਗੁਰਦਾਸਪੁਰ
ਗੁਰਦਾਸਪੁਰ 'ਚ 5 ਸਾਲਾ ਬੱਚੀ ਨਾਲ ਇੱਕ ਗੁਆਂਢੀ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਇਸ ਵੇਲੇ ਫਰਾਰ ਚੱਲ ਰਿਹਾ ਹੈ।
ਗੁਰਦਾਸਪੁਰ 'ਚ ਗੁਆਂਢੀ ਨੇ 5 ਸਾਲਾ ਬੱਚੀ ਨਾਲ ਕੀਤਾ ਜਬਰ ਜਨਾਹ
ਬੱਚੀ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ 5 ਸਾਲਾਂ ਬੱਚੀ ਬਾਹਰ ਖੇਡ ਰਹੀ ਸੀ, ਇਸ ਦੌਰਾਨ ਉਨ੍ਹਾਂ ਦਾ ਗੁਆਂਢੀ ਉਸ ਨੂੰ ਟੀਵੀ ਵੇਖਾਉਣ ਦੇ ਬਹਾਨੇ ਲੈ ਗਿਆ। ਮੁਲਜ਼ਮ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ। ਪੁਲਿਸ ਥਾਣਾ ਇੰਚਾਰਜ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਬੱਚੀ ਦੀ ਦਾਦੀ ਦੇ ਬਿਆਨਾਂ ਉੱਤੇ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਬੱਚੀ ਦਾ ਮੈਡੀਕਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।