ਸ੍ਰੀ ਕਰਤਾਰਪੁਰ ਸਾਹਿਬ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ (PPCC President) ਨਵਜੋਤ ਸਿੰਘ ਸਿੱਧੂ (Navjot Singh Sidhu) ਕਰਤਾਰਪੁਰ ਲਾਂਘਾ ( Kartarpur Corridor) ਮੁੜ ਖੁੱਲ੍ਹਣ ਦੇ ਤਿੰਨ ਦਿਨ ਬਾਅਦ ਸ਼ਨੀਵਾਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ( Gurudwara Kartarpur Sahib) ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਦੌਰਾਨ ਸਿੱਧੂ ਨੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਲਤੀਫ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ 'ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਮੇਰੇ ਵੱਡੇ ਭਰਾ ਵਾਂਗ ਹਨ।'
ਭਾਜਪਾ ਆਈਟੀ ਸੈੱਲ ਦੇ ਇੰਚਾਰਜ ਡਾ. ਅਮਿਤ ਮਾਲਵੀਆ ਨੇ ਟਵੀਟ ਕਰ ਸਿੱਧੂ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਲਿਖਿਆ, "ਰਾਹੁਲ ਗਾਂਧੀ ਦੇ ਚਹੇਤੇ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ‘ਬੜਾ ਭਾਈ’ ਕਿਹਾ ਹੈ। ਪਿਛਲੀ ਵਾਰ ਉਸ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਤਾਰੀਫ਼ ਕੀਤੀ ਸੀ। ਕੀ ਇਹ ਕੋਈ ਹੈਰਾਨੀ ਵਾਲੀ ਗੱਲ ਹੈ ਕਿ ਗਾਂਧੀ ਭੈਣ ਭਰਾਵਾਂ ਨੇ ਵੈਟਰਨ ਅਮਰਿੰਦਰ ਸਿੰਘ ਨਾਲੋਂ ਪਾਕਿਸਤਾਨ ਨੂੰ ਪਿਆਰ ਕਰਨ ਵਾਲੇ ਸਿੱਧੂ ਨੂੰ ਚੁਣਿਆ ਹੈ?"
ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਅਮਿਤ ਮਾਲਵੀਆ ਨੇ ਸਵਾਲ ਕੀਤਾ, "ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਗਾਂਧੀ ਭਰਾ ਅਤੇ ਭੈਣ ਨੇ ਬਜ਼ੁਰਗ ਅਮਰਿੰਦਰ ਸਿੰਘ ਨਾਲੋਂ ਪਾਕਿਸਤਾਨ ਪ੍ਰੇਮੀ ਸਿੱਧੂ ਨੂੰ ਤਰਜੀਹ ਦਿੱਤੀ?"
ਈਟੀਵੀ ਨਾਲ ਵਿਸ਼ੇਸ਼ ਗੱਲਬਾਤ ਵਿੱਚ, ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ, “ਜਦੋਂ ਭਾਰਤ ਪਾਕਿਸਤਾਨ ਨਾਲ ਮੈਚ ਖੇਡਦਾ ਹੈ ਤਾਂ ਅਜਿਹੇ ਲੋਕਾਂ ਨੂੰ ਦੁੱਖ ਕਿਉਂ ਨਹੀਂ ਹੁੰਦਾ। ਹੁਣ ਬਾਬੇ (ਗੁਰੂ ਨਾਨਕ ਦੇਵ ਜੀ ਦੇ) ਦੇ ਨਾਮ 'ਤੇ ਕੁਝ ਲੋਕ ਦੁਖੀ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਬਾਬੇ 'ਤੇ ਰਾਜਨੀਤੀ ਕਰ ਰਹੇ ਹਨ ਜੋ ਕਿ ਨਿੰਦਣਯੋਗ ਹੈ।"
ਦੱਸਣਯੋਗ ਹੈ ਕਿ ਨਵਜੋਤ ਸਿੱਧੂ ਦਾ ਕਰਤਾਰਪੁਰ ਜਾਣ ਦਾ ਪ੍ਰੋਗਰਾਮ ਹਾਲਾਂਕਿ 18 ਨਵੰਬਰ ਨੂੰ ਤੈਅ ਸੀ, ਪਰ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦਾ ਨਾਮ ਸਿੱਖ ਸ਼ਰਧਾਲੂਆਂ ਦੇ ਤੀਜੇ ਜੱਥੇ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਜੱਥੇ 'ਚ ਸਿੱਧੂ ਦਾ ਨਾਂ ਸ਼ਾਮਲ ਨਹੀਂ ਸੀ, ਜਿਸਨੇ ਵੀਰਵਾਰ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ। ਸਿੱਧੂ ਨੂੰ ਬੁੱਧਵਾਰ ਦੇਰ ਰਾਤ ਦੱਸਿਆ ਗਿਆ ਕਿ ਗੁਰਪੁਰਬ ਤੋਂ ਇਕ ਦਿਨ ਬਾਅਦ 20 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ ਵਾਲੇ ਵੀਆਈਪੀਜ਼ ਦੀ ਤੀਜੀ ਸੂਚੀ ਵਿਚ ਉਨ੍ਹਾਂ ਦਾ ਨਾਂ ਸ਼ਾਮਲ ਹੈ।
ਨਵਜੋਤ ਸਿੰਘ ਸਿੱਧੂ ਅਜੇ ਪਾਕਿਸਤਾਨ ਵਾਲੇ ਪਾਸੇ ਹਨ ਤੇ ਰਵਾਨਗੀ ਸਮੇਂ ਉਨ੍ਹਾਂ ਕਿਹਾ ਸੀ ਕਿ ਪਰਤ ਕੇ ਤਸੱਲੀ ਨਾਲ ਮੀਡੀਆ ਨਾਲ ਗੱਲ ਕਰਨਗੇ।
ਇਹ ਵੀ ਪੜੋ:Kartarpur Corridor: ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਏ ਨਵਜੋਤ ਸਿੰਘ ਸਿੱਧੂ
ਵੀਡੀਓ 'ਚ ਪਾਕਿਸਤਾਨੀ ਅਧਿਕਾਰੀਆਂ ਨੇ ਕਰਤਾਰਪੁਰ ਪਹੁੰਚੇ ਸਿੱਧੂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਕਰਤਾਰਪੁਰ ਦੇ ਇਕ ਅਧਿਕਾਰੀ ਨੇ ਸਿੱਧੂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾਇਆ ਗਿਆ। ਇਸ ਦੌਰਾਨ ਅਧਿਕਾਰੀ ਕਹਿ ਰਹੇ ਹਨ ਕਿ ਉਹ ਪੀਐਮ ਇਮਰਾਨ ਖਾਨ ਵੱਲੋਂ ਸਿੱਧੂ ਦਾ ਸਵਾਗਤ ਕਰਦੇ ਹਨ।
ਇਸ 'ਤੇ ਸਿੱਧੂ ਨੇ ਕਿਹਾ, 'ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਇਮਰਾਨ ਖਾਨ ਮੇਰਾ ਵੱਡਾ ਭਰਾ ਹੈ। ਉਸ ਨੇ ਮੈਨੂੰ ਪਿਆਰ ਦਿੱਤਾ ਹੈ।