ਪੰਜਾਬ

punjab

ETV Bharat / city

ਕਾਰ ਨਾਲ ਮੋਟਰਸਾਈਕਲ ਟਕਰਾਉਣ 'ਤੇ ਕੀਤੀ ਕੁੱਟਮਾਰ, ਨੌਜਵਾਨ ਦੀ ਮੌਤ - ਕੁੱਟਮਾਰ ਦੌਰਾਨ ਹੋਈ ਨੌਜਵਾਨ ਦੀ ਮੌਤ

ਗੁਰਦਾਸਪੁਰ ਦੇ ਦੀਨਾਨਗਰ ਵਿਖੇ ਕਾਰ ਅਤੇ ਮੋਟਰਸਾਈਕਲ ਵਿਚਾਲੇ ਆਪਸੀ ਟੱਕਰ ਹੋ ਗਈ। ਟੱਕਰ ਹੋਣ ਕਾਰਨ ਕਾਰ ਸਵਾਰ ਵੱਲੋਂ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ। ਗੰਭੀਰ ਜ਼ਖਮੀ ਹੋਣ ਦੇ ਚਲਦੇ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਕੁੱਟਮਾਰ ਦੌਰਾਨ ਹੋਈ ਨੌਜਵਾਨ ਦੀ ਮੌਤ
ਕੁੱਟਮਾਰ ਦੌਰਾਨ ਹੋਈ ਨੌਜਵਾਨ ਦੀ ਮੌਤ

By

Published : Feb 2, 2020, 11:35 PM IST

ਗੁਰਦਾਸਪੁਰ: ਦੀਨਾਨਗਰ ਵਿਖੇ ਰੇਲਵੇ ਰੋਡ 'ਤੇ ਇੱਕ ਨੌਜਵਾਨ ਦਾ ਮੋਟਰਸਾਈਕਲ ਇੱਕ ਕਾਰ ਨਾਲ ਟਕਰਾ ਗਿਆ। ਜਿਸ ਦੇ ਚਲਦੇ ਕੁੱਝ ਅਣਪਛਾਤੇ ਲੋਕਾਂ ਨੇ ਨੌਜਵਾਨ ਨਾਲ ਕੁੱਟਮਾਰ ਕੀਤੀ ਤੇ ਬਾਅਦ 'ਚ ਇਲਾਜ ਦੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ।

ਕੁੱਟਮਾਰ ਦੌਰਾਨ ਹੋਈ ਨੌਜਵਾਨ ਦੀ ਮੌਤ

ਮ੍ਰਿਤਕ ਦੀ ਪਛਾਣ ਅਰਜੁਨ ਪਿੰਡ ਅਵਾਖਾਂ ਦੇ ਵਸਨੀਕ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅਰਜੁਨ ਇੱਕ ਟਰੱਕ ਡਰਾਈਵਰ ਹੈ। ਬੀਤੀ ਰਾਤ ਉਹ ਆਪਣਾ ਟਰੱਕ ਖੜਾ ਕਰਕੇ ਮੋਟਰਸਾਈਕਲ ਰਾਹੀਂ ਆਪਣੇ ਘਰ ਪਰਤ ਰਿਹਾ ਸੀ। ਸੰਘਣੀ ਧੁੰਦ ਦੇ ਕਾਰਨ ਰੇਲਵੇ ਰੋਡ 'ਤੇ ਸਥਿਤ ਇੱਕ ਪੈਲਸ ਦੇ ਬਾਹਰ ਉਸ ਦਾ ਮੋਟਰਸਾਈਕਲ ਇੱਕ ਗੱਡੀ ਨਾਲ ਟੱਕਰਾ ਗਿਆ। ਜਿਸ ਤੋਂ ਬਾਅਦ ਕੁੱਝ ਅਣਪਛਾਤੇ ਲੋਕਾਂ ਨੇ ਅਰਜੁਨ ਨਾਲ ਕੁੱਟਮਾਰ ਕੀਤੀ। ਘਰ ਪਹੁੰਚ ਕੇ ਉਸ ਦੀ ਹਾਲਤ ਗੰਭੀਰ ਹੋ ਗਈ। ਸਵੇਰੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਇਸ ਬਾਰੇ ਦੱਸਦੇ ਹੋਏ ਜਾਂਚ ਅਧਿਕਾਰੀ ਰਮੇਸ਼ ਕੁਮਾਰ ਨੇ ਕਿਹਾ ਉਨ੍ਹਾਂ ਵੱਲੋਂ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details