ਗੁਰਦਾਸਪੁਰ: ਦੇਸ਼ 'ਚ ਲੱਗੇ ਲੌਕ ਡਾਊਨ ਕਾਰਨ ਹਰ ਵਰਗ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਕਈ ਲੋਕਾਂ ਦਾ ਜਿਥੇ ਕਾਰੋਬਾਰ ਠੱਪ ਹੋਇਆ ਹੈ ਉਥੇ ਹੀ ਕਈ ਲੋਕਾਂ ਦੀ ਨੌਕਰੀ ਵੀ ਗਈ ਹੈ। ਲੌਕ ਡਾਊਨ ਕਾਰਨ ਹੀ ਵਿਆਹ ਸਮਾਗਮ ਵੀ ਪ੍ਰਭਾਵਿਤ ਹੋਏ , ਜਿਸ ਕਾਰਨ ਸਭਿਆਚਾਰ ਗਰੁੱਪਾਂ 'ਚ ਕੰਮ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਵੀ ਪ੍ਰਭਾਵਿਤ ਹੋਏ। ਅਜਿਹੀ ਹੀ ਇੱਕ ਗੁਰਦਾਸਪੁਰ ਦੀ ਡਾਂਸਰ ਜੋ ਲੌਕ ਡਾਊਨ ਕਾਰਨ ਪ੍ਰਭਾਵਿਤ ਹੋਈ ਅਤੇ ਹੁਣ ਨਸ਼ਾ ਮੁਕਤੀ ਕੇਂਦਰ 'ਚ ਨਸ਼ੇ ਛੱਡ ਰਹੇ ਮਰੀਜ਼ਾਂ ਨੂੰ ਡਾਂਸ ਅਤੇ ਯੋਗਾ ਸਿੱਖਾ ਕੇ ਆਪਣਾ ਰੁਜ਼ਗਾਰ ਚਲਾ ਰਹੀ ਹੈ।
ਕੁੜੀ ਦੇ ਜ਼ਬੇ ਨੂੰ ਸਲਾਮ:ਨਸ਼ੇ ਨੂੰ ਤਿਆਗ ਮੁੜ ਲੀਹ 'ਤੇ ਕੀਤੀ ਜ਼ਿੰਦਗੀ - ਕਾਰੋਬਾਰ ਠੱਪ ਹੋਇਆ
ਬੇਰੁਜ਼ਗਾਰ ਹੋਈ ਡਾਂਸਰ ਨੇ ਦੱਸਿਆ ਕਿ ਸਭਿੱਆਚਾਰ ਗਰੁੱਪ 'ਚ ਕੰਮ ਕਰਦਿਆਂ ਉਹ ਨਸ਼ੇ ਦੀ ਆਦੀ ਹੋ ਗਈ ਸੀ। ਉਸ ਨੇ ਦੱਸਿਆ ਕਿ ਛੇ ਸਾਲ ਉਸ ਨੇ ਗਰੁੱਪ 'ਚ ਕੰਮ ਕੀਤਾ ਅਤੇ ਲੌਕ ਡਾਉੂਨ ਕਾਰਨ ਇੱਕ ਸਾਲ 'ਚ ਹੀ ਸਾਰੀ ਕਮਾਈ ਨਸ਼ੇ 'ਚ ਲਗਾ ਦਿੱਤੀ।
ਨਸ਼ੇ ਦੀ ਦਲ-ਦਲ 'ਚੋਂ ਨਿਕਲ ਮੁੜ ਲੀਹ 'ਤੇ ਕੀਤੀ ਜ਼ਿੰਦਗੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਹੋਈ ਡਾਂਸਰ ਨੇ ਦੱਸਿਆ ਕਿ ਸਭਿੱਆਚਾਰ ਗਰੁੱਪ 'ਚ ਕੰਮ ਕਰਦਿਆਂ ਉਹ ਨਸ਼ੇ ਦੀ ਆਦੀ ਹੋ ਗਈ ਸੀ। ਉਸ ਨੇ ਦੱਸਿਆ ਕਿ ਛੇ ਸਾਲ ਉਸ ਨੇ ਗਰੁੱਪ 'ਚ ਕੰਮ ਕੀਤਾ ਅਤੇ ਲੌਕ ਡਾਉੂਨ ਕਾਰਨ ਇੱਕ ਸਾਲ 'ਚ ਹੀ ਸਾਰੀ ਕਮਾਈ ਨਸ਼ੇ 'ਚ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਸ ਨੇ ਨਸ਼ਾ ਮੁਕਤੀ ਕੇਂਦਰ 'ਚ ਡਾਕਟਰ ਨਾਲ ਗੱਲ ਕੀਤੀ , ਜਿਨ੍ਹਾਂ ਨਸ਼ਾ ਛਡਾਉਣ 'ਚ ਉਸਦੀ ਮਦਦ ਕੀਤੀ। ਉਕਤ ਮਹਿਲਾ ਡਾਂਸਰ ਨੇ ਦੱਸਿਆ ਕਿ ਹੁਣ ਮੌਜੂਦਾ ਸਮੇਂ 'ਚ ਉਹ ਨਸ਼ਾ ਮੁਕਤੀ ਕੇਂਦਰ 'ਚ ਕੰਮ ਕਰ ਰਹੀ ਹੈ।