ਗੁਰਦਾਸਪੁਰ: ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਸੰਘਰਸ਼ 'ਚ ਕਿਸਾਨ ਹੁਣ ਦਿੱਲੀ ਨੂੰ ਕੂਚ ਕਰ ਰਹੇ ਹਨ। ਹਰਿਆਣਾ ਬਾਰਡਰ 'ਤੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਕਈ ਹੱਥਕੰਡੇ ਅਪਣਾਏ। ਇਸ ਦੌਰਾਨ ਇੱਕ ਨੌਜਵਾਨ ਦੀ ਵੀਡਿਓ ਵਾਇਰਲ ਹੋਈ ਜਿਸ 'ਚ ਇੱਕ ਟਰੱਕ 'ਚ ਬੈਠੇ ਨੌਜਵਾਨ 'ਤੇ ਲਾਠੀਚਾਰਜ ਕੀਤਾ ਜਾ ਰਿਹਾ ਸੀ ਤੇ ਨੌਜਵਾਨ ਟੱਰਕ ਤੋਂ ਛਲਾਂਗ ਮਾਰ ਕੇ ਹਰਿਆਣਾ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਉਸ ਨੌਜਵਾਨ ਦਾ ਨਾਂਅ ਇੰਦਰਪਾਲ ਸਿੰਘ ਹੈ ਤੇ ਉਹ ਪੰਜਾਬ ਫੈਡਰੇਸ਼ਨ ਜਥੇਬੰਦੀ ਦਾ ਆਗੂ ਹੈ। ਉਸ ਨੌਜਵਾਨ ਹਿੰਮਤੀ ਆਗੂ ਨਾਲ ਈਰੀਵੀ ਭਾਰਤ ਦੀ ਖ਼ਾਸ ਗੱਲਬਾਤ...
ਬੁਲੰਦ ਹੌਂਸਲੇ ਨੇ ਹਰਿਆਣਾ ਦੇ ਬੈਰੀਗੇਡ ਹਿਲਾਏ ਪਹਿਲਾ ਪੜ੍ਹਾਅ
ਇੰਦਰਪਾਲ ਦਾ ਕਹਿਣਾ ਸੀ ਕਿ 26 -27 ਨੂੰ ਦਿੱਲੀ ਚੱਲੋ ਤਹਿਤ ਉਹ ਦਿੱਲੀ ਵੱਲ਼ ਨੂੰ ਰਵਾਣਾ ਹੋਏ ਪਰ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਨੇ ਬਾਰਡਰ 'ਤੇ ਜੋ ਰੋਕਾਂ ਲਗਾਈਆਂ ਸੀ, ਅਸੀਂ ਉਸਨੂੰ ਤੋੜ੍ਹਣ ਦੀ ਕੋਸ਼ਿਸ਼ ਕੀਤੀ ਤੇ ਜਿਸ 'ਚ ਅਸੀਂ ਕਾਮਯਾਬ ਵੀ ਰਹੇ। ਪਾਬੰਦੀਆਂ ਦੇਖ ਉਹ ਘਬਰਾਏ ਨਹੀਂ, ਉਨ੍ਹਾਂ ਦਾ ਇੱਕੋ ਟੀਚਾ ਸੀ, 'ਦਿੱਲੀ ਦਾ ਘਿਰਾਓ'।
ਦੂਜਾ ਪੜ੍ਹਾਅ
ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਬਾਰਡਰ 'ਤੇ ਕਿਸਾਨਾਂ ਨੂੰ ਰੋਕਣ ਲਈ, ਵੱਡੇ - ਵੱਡੇ ਪੱਥਰ ਲਗਾਏ ਸੀ ਤੇ ਉਹ ਇਨ੍ਹੇ ਭਾਰੀ ਸੀ ਕਿ 10 ਬੰਦੇ ਵੀ ਉਨ੍ਹਾਂ ਨੂੰ ਹਿੱਲਾ ਨਹੀਂ ਸੀ ਸਕਦੇ ਤੇ ਬੱਦਤਰ ਕਰਨ ਲਈ ਉਨ੍ਹਾਂ ਨੇ ਪੱਥਰਾਂ ਨੂੰ ਜੰਜੀਰਾਂ ਨਾਲ ਬਣਿਆ ਹੋਇਆ ਸੀ। ਪਰ ਨੌਜਵਾਨਾਂ ਦੇ ਹੌਂਸਲੇ ਇੰਨ੍ਹੇ ਬੁਲੰਦ ਸੀ ਕਿ ਉਨ੍ਹਾਂ ਇਹ ਔਕੜਾਂ ਛੋਟੀਆਂ ਜਾਪੀਆਂ। ਜੰਜੀਰਾਂ ਦਾ ਅੰਦਾਜ਼ਾ ਪਹਿਲਾਂ ਹੋਣ ਕਰਕੇ ਕੁੱਝ ਨੌਜਵਾਨਾਂ ਨੇ ਆਪਣੇ ਕੋਲ ਹਥੌੜੀ ਛੈਣੇ ਰੱਖੇ ਸਨ।ਮੁਸ਼ਕਲਾਂ ਦਾ ਦੂਜਾ ਪੜ੍ਹਾਅ ਵੀ ਤਸੀਹੇ ਸਹਿੰਦੇ ਇਨ੍ਹਾਂ ਨੇ ਪੂਰਾ ਕੀਤਾ ਤੇ ਦਿੱਲੀ ਜਾਣ ਦੇ ਟੀਚੇ ਦੇ ਨੇੜੇ ਆਏ।ਉਨ੍ਹਾਂ ਦੱਸਿਆ ਕਿ ਵੱਡੇ ਵੱਗੇ ਬੈਰੀਗੇਡਾਂ ਨੂੰ ਵੀ ਸੰਗਲ ਪਾ ਬਣਿਆ ਹੋਇਆ ਸੀ ਤੇ ਕਿਸਾਨ ਜਥੇਬੰਦੀਆਂ ਨੇ ਰੱਲ ਉਸਨੂੰ ਪੁਲ ਤੋਂ ਨੀਚੇ ਸੁੱਟਿਆ।
ਤੀਸਰਾ ਪੜ੍ਹਾਅ
ਮੁਸ਼ਕਲ ਅੱਗੇ ਇੱਕ ਹੋੲ ਸੀ ਜੋ ਪੁਲਿਸ ਦੀ ਘੇਰਾਬੰਦੀ ਸੀ। ਜਿਨ੍ਹਾਂ ਨੇ ਨਾਕਾਬੰਦੀ ਪਾਰ ਕਰਨ 'ਤੇ ਭਾਰੀ ਲਾਠੀਚਾਰਜ ਕੀਤਾ, ਜਿਸ ਦੌਰਾਨ ਕਾਫ਼ੀ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ। 2 ਤੋਂ ਢਾਈ ਘੰਟੇ ਲਗਾਤਾਰ ਪਾਣੀ ਦੀਆਂ ਬੋਛਾੜਾਂ ਪਾਈਆਂ ਗਈਆਂ ਤੇ ਅੱਥਰੂ ਗੈਸ ਦੇ ਗੋਲੁ ਸੁੱਟੇ ਗਏ।ਕਿਸਾਨ ਵੀਰਾਂ ਨੇ ਇਹ ਸਾਰੇ ਆਪਣੇ 'ਤੇ ਹੰਡਾਏ ਪਰ ਫ਼ੇਰ ਵੀ ਸ਼ਾਂਤ ਰਹੇ। ਇਸ ਅੱਥਰੂ ਗੈਸ ਦੌਰਾਨ ਕਈ ਕਿਸਾਨ ਵੀਰ ਬੇਹੋਸ਼ ਵੀ ਹੋਏ ਕਿਉਂਕਿ ਸਾਹ ਲੈਣਾ ਔਖਾ ਹੋ ਗਿਆ ਸੀ।
ਚੌਥਾ ਪੜਾਅ
ਚੌਤੇ ਪੜਾਅ 'ਚ ੳਨ੍ਹਾਂ ਦੱਸਿਆ ਕਿ ਅਸੀਂ ਪੁਲਿਸ ਦੀ ਘੇਰਾਬੰਦੀ ਤੋੜ ਦਿੱਤੀ ਸੀ। ਪੁਲਿਸ ਨੇ 4-5 ਟਰੱਕ ਸੜਕ 'ਤੇ ਖੜ੍ਹੇ ਕਰ ਦਿੱਤੇ ਤਾਂ ਜੋ ਕੋਈ ਟਰਾਲੀ ਨਾ ਨਿਕਲ ਸਕੇ। ਉਨ੍ਹਾਂ ਕਿਹਾ ਕਿ ਜੋ ਵੀਡਿਓ ਮੇਰੀ ਵਾਇਰਲ ਹੋਈ ਉਸ 'ਚ ਇੱਕ ਟਰੱਕ ਦੂਜੇ ਨੰਬਰ 'ਤੇ ਖੜ੍ਹਾ ਸੀ ਤੇ ਗਣੀਮਤ ਚਾਬੀ ਅੰਦਰ ਹੀ ਲੱਗੀ ਸੀ ਤੇ ਜਦੋਂ ਮੈਂ ਉਸਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਪੁਲਿਸ ਵਾਲੇ ਆ ਗਏ ਤੇ ਉਨ੍ਹਾਂ ਲਾਠੀਚਾਰਜ ਸ਼ੁਰੂ ਕਰ ਦਿੱਤਾ। ਪਰ ਮੇਰਾ ਟੀਚਾ ਸਾਫ਼ ਸੀ ਕਿ ਰਾਹ ਕਲੀਅਰ ਕਰਨਾ ਤਾਂ ਜੋ ਟਰਾਲੀਆਂ ਲਈ ਰਸਤਾ ਬਣ ਸਕੇ। ਪ੍ਰਸ਼ਾਸਨ ਦੇ ਤਸੀਹਿਆਂ ਦੇ ਬਾਵਜੂਦ ਉਨ੍ਹਾਂ ਟਰੱਕ ਪਰੇ ਕਰ ਦਿੱਤਾ ਤੇ ਟਰਾਲੀਆਂ ਲਈ ਰਾਹ ਬਣਾ ਦਿੱਤਾ। ਹੌਂਸਲੇ ਜੱਦ ਬੁਲੰਦ ਹੋਣ ਤਾਂ ਟੀਚੇ ਪੂਰੇ ਹੋ ਹੀ ਜਾਂਦੇ ਹਨ।