ਪੰਜਾਬ

punjab

ETV Bharat / city

ਪਤਨੀ ਦੇ ਵਿਛੋੜੇ ਮਗਰੋਂ ਮੁੜ ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ ਹੋਏ ਹਰਦੇਵ ਸਿੰਘ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਇਸ ਦੌਰਾਨ ਕਈ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ ਤੇ ਕੁੱਝ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ। ਇਸ ਦੇ ਬਾਵਜੂਦ ਕਿਸਾਨ ਦਿੱਲੀ ਵਿਖੇ ਕਿਸਾਨ ਅੰਦੋਲਨ 'ਚ ਡੱਟੇ ਹੋਏ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਪਿੰਡ ਚਿੱਟੀ 'ਚ ਵੇਖਣ ਨੂੰ ਮਿਲਿਆ। ਇਥੇ ਕਿਸਾਨ ਆਗੂ ਹਰਦੇਵ ਸਿੰਘ ਆਪਣੀ ਪਤਨੀ ਦੇ ਵਿਛੋੜੇ ਮਗਰੋਂ ਮੁੜ ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ ਹੋਏ।

ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ ਹੋਏ ਹਰਦੇਵ ਸਿੰਘ
ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ ਹੋਏ ਹਰਦੇਵ ਸਿੰਘ

By

Published : Dec 31, 2020, 6:54 PM IST

ਗੁਰਦਾਸਪੁਰ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਇਸ ਦੌਰਾਨ ਕਈ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ ਤੇ ਕੁੱਝ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ। ਕਈ ਮੁਸ਼ਕਲਾਂ ਦੇ ਬਾਵਜੂਦ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਵਿਖੇ ਕਿਸਾਨ ਅੰਦੋਲਨ 'ਚ ਡੱਟੇ ਹੋਏ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਪਿੰਡ ਚਿੱਟੀ 'ਚ ਵੇਖਣ ਨੂੰ ਮਿਲਿਆ। ਇਥੇ ਕਿਸਾਨ ਆਗੂ ਹਰਦੇਵ ਸਿੰਘ ਆਪਣੀ ਪਤਨੀ ਦੇ ਵਿਛੋੜੇ ਮਗਰੋਂ ਮੁੜ ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ ਹੋਏ। ਇਸ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦਾ ਪੂਰਾ ਸਾਥ ਦਿੱਤਾ।

ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ ਹੋਏ ਹਰਦੇਵ ਸਿੰਘ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਆਪਣੇ ਪਿੰਡ ਦੇ ਸਾਥੀਆਂ ਨਾਲ 25 ਨਵੰਬਰ ਤੋਂ ਕਿਸਾਨ ਅੰਦੋਲਨ 'ਚ ਡੱਟੇ ਹੋਏ ਸਨ। ਇਸ ਦੌਰਾਨ ਅਚਾਨਕ ਉਨ੍ਹਾਂ ਨੂੰ ਪਤਨੀ ਦੀ ਮੌਤ ਬਾਰੇ ਖ਼ਬਰ ਮਿਲੀ। ਉਹ ਘਰ ਪਰਤੇ ਅਤੇ ਪਤਨੀ ਦੀਆਂ ਅੰਤਮ ਸਸਕਾਰ ਦੀਆਂ ਰਸਮਾਂ ਨਿਭਾਉਣ ਮਗਰੋਂ ਉਨ੍ਹਾਂ ਮੁੜ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਨ ਲਈ ਦਿੱਲੀ ਰਵਾਨਾ ਹੋਏ। ਹਰਦੇਵ ਸਿੰਘ ਨੇ ਕਿਹਾ ਕਿ ਉਹ ਘਰ 'ਚ ਆਪਣੇ ਬੱਚਿਆਂ ਤੇ ਬਜ਼ੁਰਗ ਮਾਤਾ ਨੂੰ ਛੱਡ ਕੇ ਸੰਘਰਸ਼ ਇਸ ਲਈ ਸ਼ਮੂਲੀਅਤ ਕਰ ਰਹੇ ਹਨ। ਕਿਉਂਕਿ ਕਿਸਾਨੀ ਉਨ੍ਹਾਂ ਦਾ ਮਾਣ ਤੇ ਅਣਖ ਹੈ। ਉਨ੍ਹਾਂ ਆਖਿਆ ਕਿ ਇਹ ਮਹਿਜ਼ ਕਿਸਾਨਾਂ ਦੀ ਨਹੀਂ ਸਗੋਂ ਪੰਜਾਬ ਦੀ ਹੋਂਦ ਦੀ ਲੜਾਈ ਹੈ। ਇਸ ਲਈ ਉਹ ਕਿਸਾਨੀ ਸੰਘਰਸ਼ ਨੂੰ ਪਹਿਲ ਦੇ ਰਹੇ ਹਨ ਤੇ ਇਸ 'ਚ ਉਨ੍ਹਾਂ ਦੇ ਪਰਿਵਾਰ ਵੱਲੋਂ ਪੂਰਾ ਸਾਥ ਮਿਲ ਰਿਹਾ ਹੈ।

ਦੂਜੇ ਪਾਸੇ ਕਿਸਾਨ ਦੀ ਬੇਟੀ ਗੁਰਕਿਰਨ ਕੌਰ ਨੇ ਕਿਹਾ ਕਿ ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਕਾਫੀ ਟੁੱਟ ਚੁੱਕੇ ਸਨ ਤੇ ਉਹ ਬਿਮਾਰ ਪੈ ਗਏ। ਕੁੱਝ ਸਮੇਂ ਬਾਅਦ ਸਿਹਤ ਠੀਕ ਹੋਣ ਮਗਰੋਂ ਅਸੀਂ ਉਨ੍ਹਾਂ ਨੂੰ ਅੰਦੋਲਨ 'ਚ ਸ਼ਮੂਲੀਅਤ ਕਰਨ ਲਈ ਭੇਜ ਰਹੇ ਹਾਂ। ਗੁਰਕਿਰਨ ਨੇ ਆਪਣੇ ਪਿਤਾ ਸਣੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕੀਤੀ ਤੇ ਕਿਹਾ ਕਿ ਉਹ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਉਣ। ਉਨ੍ਹਾਂ ਕਿਹਾ ਕਿ ਉਹ ਪਿਛੋਂ ਖੇਤਾਂ ਸਣੇ ਹੋੇਰ ਕੰਮ ਸੰਭਾਲ ਲਵੇਗੀ।

ਦੱਸਣਯੋਗ ਹੈ ਕਿਸਾਨ ਅੰਦੋਲਨ 'ਚ ਸ਼ਾਮਲ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੀ ਫਸਲਾਂ ਦੀ ਦੇਖਰੇਖ ਕੀਤੀ ਜਾ ਰਹੀ ਹੈ, ਤਾਂ ਜੋਂ ਉਹ ਬਿਨਾਂ ਕਿਸੇ ਫਿਕਰ ਦੇ ਸੰਘਰਸ਼ ਨੂੰ ਸਫ਼ਲ ਬਣਾ ਸਕਣ।

ABOUT THE AUTHOR

...view details