ਗੁਰਦਾਸਪੁਰ: ਇਥੋਂ ਦੇ ਰਹਿਣ ਵਾਲੇ ਨੌਜਵਾਨ ਦੀ ਸਾਊਦੀ ਅਰਬ ਵਿਚ ਮੌਤ ਦੀ ਖਬਰ ਸਾਹਮਣੇ ਆਈ ਹੈ। ਇਹ ਨੌਜਵਾਨ ਪਰਿਵਾਰ ਦੀ ਚੰਗੀ ਪਰਵਰਿਸ਼ ਲਈ ਪਿਛਲੇ 8 ਸਾਲ ਤੋਂ ਵਿਦੇਸ਼ ਗਿਆ ਹੋਇਆ ਸੀ। ਹੁਣ ਉਸ ਦੀ ਮੌਤ ਦੀ ਖਬਰ ਨਾਲ ਪੂਰਾ ਪਰਿਵਾਰ ਟੁੱਟ ਗਿਆ ਹੈ। ਪਰਿਵਾਰ ਵਲੋਂ ਸਰਕਾਰ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵਾਪਸ ਮੁਲਕ ਵਿਚ ਲਿਆਂਦਾ ਜਾਵੇ।
ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਅਮਨਦੀਪ (26 ਸਾਲ) ਦੇ ਵੱਡੇ ਭਰਾ ਸੀਨਾ ਅਤੇ ਨਾਨਾ ਦੌਲਤ ਰਾਮ ਨੇ ਦੱਸਿਆ ਕਿ ਅਮਨਦੀਪ 8 ਸਾਲ ਪਹਿਲਾਂ ਸਊਦੀ ਅਰਬ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਚਲਾ ਗਿਆ ਸੀ। ਉਥੇ ਉਹ ਕਿਸੀ ਕੰਪਨੀ ਵਿੱਚ ਟਰੱਕ ਚਲਾਉਂਦਾ ਸੀ। 2 ਸਾਲ ਪਹਿਲਾ ਉਹ ਛੁੱਟੀ 'ਤੇ ਆਇਆ ਸੀ। ਉਦੋਂ ਉਸਦਾ ਵਿਆਹ ਪਿੰਡ ਮਗਰਮੁਦੀਆਂ ਦੀ ਰਹਿਣ ਵਾਲੀ ਲੜਕੀ ਨਾਲ ਕੀਤਾ ਗਿਆ ਸੀ। ਉਹ ਬਹੁਤ ਖੁਸ਼ ਸੀ, ਪਰ ਪਿਛਲੇ ਡੇਢ਼ ਮਹੀਨੇ ਤੋਂ ਉਸ ਦੀ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਹੈ, ਜਿਸ ਕਾਰਣ ਅਮਨਦੀਪ ਡਿਪ੍ਰੈਸ਼ਨ (Depression) ਵਿੱਚ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਅਮਨਦੀਪ ਦਾ ਐਕਸੀਡੈਂਟ ਹੋਇਆ ਹੈ।
ਫੋਨ 'ਤੇ ਮਿਲੀ ਅਮਨਦੀਪ ਦੀ ਖੁਦਕੁਸ਼ੀ ਦੀ ਖਬਰ