ਪੰਜਾਬ

punjab

ETV Bharat / city

ਗੁਰਦਾਸਪੁਰ 'ਚ ਮ੍ਰਿਤਕ ਦੇਹਾਂ ਨੂੰ ਸੜਕ 'ਤੇ ਰੱਖ ਪਰਿਵਾਰ ਵਲੋਂ ਪ੍ਰਦਰਸ਼ਨ - ਸੜਕ 'ਤੇ ਧਰਨਾ ਲਗਾਇਆ

ਪਿੰਡ ਬੱਲੜਵਾਲ 'ਚ ਬੀਤੇ ਦਿਨੀਂ ਇੱਕ ਵਿਅਕਤੀ ਵਲੋਂ ਚਾਰ ਲੋਕਾਂ ਦੇ ਕਤਲ ਅਤੇ ਦੋ ਲੋਕਾਂ ਨੂੰ ਜ਼ਖਮੀ ਕਰਨ ਦੇ ਮਾਮਲੇ 'ਚ ਮ੍ਰਿਤਕ ਦੇਹਾਂ ਨੂੰ ਲੈਕੇ ਪਰਿਵਾਰ ਅਤੇ ਇਲਾਕਾ ਵਾਸੀਆਂ ਵਲੋਂ ਸੜਕ 'ਤੇ ਧਰਨਾ ਲਗਾਇਆ ਗਿਆ ਹੈ।

ਗੁਰਦਾਸਪੁਰ ਕਤਲ ਮਾਮਲਾ: ਮ੍ਰਿਤਕ ਦੇਹਾਂ ਨੂੰ ਸੜਕ 'ਤੇ ਰੱਖ ਪਰਿਵਾਰ ਵਲੋਂ ਪ੍ਰਦਰਸ਼ਨ
ਗੁਰਦਾਸਪੁਰ ਕਤਲ ਮਾਮਲਾ: ਮ੍ਰਿਤਕ ਦੇਹਾਂ ਨੂੰ ਸੜਕ 'ਤੇ ਰੱਖ ਪਰਿਵਾਰ ਵਲੋਂ ਪ੍ਰਦਰਸ਼ਨ

By

Published : Jul 5, 2021, 2:22 PM IST

ਗੁਰਦਾਸਪੁਰ: ਪਿੰਡ ਬੱਲੜਵਾਲ 'ਚ ਬੀਤੇ ਦਿਨੀਂ ਇੱਕ ਵਿਅਕਤੀ ਵਲੋਂ ਚਾਰ ਲੋਕਾਂ ਦੇ ਕਤਲ ਅਤੇ ਦੋ ਲੋਕਾਂ ਨੂੰ ਜ਼ਖਮੀ ਕਰਨ ਦੇ ਮਾਮਲੇ 'ਚ ਮ੍ਰਿਤਕ ਦੇਹਾਂ ਨੂੰ ਲੈਕੇ ਪਰਿਵਾਰ ਅਤੇ ਇਲਾਕਾ ਵਾਸੀਆਂ ਵਲੋਂ ਸੜਕ 'ਤੇ ਧਰਨਾ ਲਗਾਇਆ ਗਿਆ ਹੈ। ਕਸਬਾ ਘੋਮਾਨ ਨਜ਼ਦੀਕ ਪਰਿਵਾਰ ਵਲੋਂ ਮ੍ਰਿਤਕ ਦੇਹਾਂ ਸੜਕ 'ਤੇ ਰੱਖ ਹਰਗੋਬਿੰਦਪੁਰ ਮਾਰਗ 'ਤੇ ਚੱਕਾ ਜਾਮ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਵਲੋਂ ਪੁਲਿਸ ਖਿਲਾਫ਼ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ। ਪਰਿਵਾਰ ਦਾ ਕਿ ਜਦੋਂ ਤੱਕ ਪੁਲਿਸ ਵਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਮ੍ਰਿਤਕ ਦੇਹਾਂ ਦਾ ਸਸਕਾਰ ਨਹੀਂ ਕਰਨਗੇ।

ਗੁਰਦਾਸਪੁਰ ਕਤਲ ਮਾਮਲਾ: ਮ੍ਰਿਤਕ ਦੇਹਾਂ ਨੂੰ ਸੜਕ 'ਤੇ ਰੱਖ ਪਰਿਵਾਰ ਵਲੋਂ ਪ੍ਰਦਰਸ਼ਨ

ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਕਿ ਜਲਦ ਹੀ ਉਨ੍ਹਾਂ ਵਲੋਂ ਕਤਲ ਮਾਮਲੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਤੋਂ ਸਾਹਮਣੇ ਆਇਆ ਕਿ ਰੰਜਿਸ਼ ਦੇ ਚੱਲਦਿਆਂ ਇਹ ਕਤਲ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਚੋਣਾਂ ਅਤੇ ਡਿਪੂ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਇੰਨਾਂ ਕਤਲਾਂ ਨੂੰ ਅੰਜਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਚੱਲੀ ਗੋਲੀ, 4 ਦੀ ਮੌਤ 2 ਜ਼ਖ਼ਮੀ

ABOUT THE AUTHOR

...view details