ਪੰਜਾਬ

punjab

ETV Bharat / city

ਗੁਰਦਾਸਪੁਰ:ਕੰਟਰੋਲ ਤੋਂ ਬਾਹਰ ਹੋਣ ਦੇ ਚਲਦੇ ਖੇਤਾਂ 'ਚ ਡਿੱਗਿਆ ਡਰੋਨ

ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਾਲੋਗਿੱਲ ਦੇ ਖੇਤਾਂ 'ਚ ਡਰੋਨ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਡਰੋਨ ਭਾਰਤੀ ਹਵਾਈ ਫੌਜ ਦਾ ਹੈ। ਡਰੋਨ ਤਕਨੀਕੀ ਖਰਾਬੀ ਤੇ ਕੰਟਰੋਲ ਤੋਂ ਬਾਹਰ ਹੋਣ ਦੇ ਚਲਦੇ ਖੇਤਾਂ 'ਚ ਡਿੱਗ ਗਿਆ।

ਖੇਤਾਂ 'ਚ ਡਿੱਗਿਆ ਡਰੋਨ
ਖੇਤਾਂ 'ਚ ਡਿੱਗਿਆ ਡਰੋਨ

By

Published : Aug 10, 2021, 7:15 PM IST

ਗੁਰਦਾਸਪੁਰ : ਸ਼ਹਿਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਾਲੋਗਿੱਲ ਦੇ ਖੇਤਾਂ 'ਚ ਡਰੋਨ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਡਰੋਨ ਭਾਰਤੀ ਫੌਜ ਦਾ ਹੈ। ਇਸ ਡਰੋਨ ਨੂੰ ਭਾਰਤੀ ਹਵਾਈ ਫੌਜ ਦੇ ਜਵਾਨਾਂ ਨੇ ਕਬਜ਼ੇ 'ਚ ਲੈ ਲਿਆ ਹੈ।

ਖੇਤਾਂ 'ਚ ਡਿੱਗਿਆ ਡਰੋਨ
ਇਸ ਸੰਬਧੀ ਜਾਣਕਾਰੀ ਦਿੰਦਿਆਂ ਬੀਐਸਐਫ (BSF) ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਤਿੰਨ ਵਜੇ ਤੋਂ ਕੁੱਝ ਮਿੰਟ ਪਹਿਲਾਂ ਹੀ ਪਿੰਡ ਮਾਲੋਗਿੱਲ ਮੁਸਤਫਾਪੁਰ ਖਾਨੋਵਾਲ ਖੇਤਰ 'ਚ ਇੱਕ ਹੈਲੀਕਾਪਟਰ ਉਡਦਾ ਹੋਇਆ ਨਜ਼ਰ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਹੈਲੀਕਾਪਟਰ ਲਗਾਤਾਰ ਸਵਾ ਘੰਟੇ ਤੋਂ ਉੱਡ ਰਿਹਾ ਸੀ। ਪੁਲਿਸ ਤੇ ਬੀਐਸਐਫ ਦੇ ਜਵਾਨ ਲਗਾਤਾਰ ਇਸ ਹੈਲੀਕਾਪਟਰ ਦੀ ਭਾਲ ਕਰ ਰਹੇ ਸਨ। ਬਾਅਦ ਵਿੱਚ ਉਨ੍ਹਾਂ ਪਿੰਡ ਵਾਸੀਆਂ ਵੱਲੋਂ ਖੇਤਾਂ 'ਚ ਹੈਲੀਕਾਪਟਰ ਡਿੱਗਣ ਦੀ ਸੂਚਨਾ ਮਿਲੀ।

ਅਧਿਕਾਰੀਆਂ ਨੇ ਦੱਸਿਆ ਕਿ ਜਦ ਉਹ ਉਥੇ ਪਹੁੰਚੇ ਤਾਂ ਇਹ ਹੈਲੀਕਾਪਟਰ ਨਹੀਂ ਸਗੋਂ ਭਾਰਤੀ ਫੌਜ ਦਾ ਏਆਰਪੀ ਏ ਡਰੋਨ ਸੀ। ਇਹ ਡਰੋਨ ਝੋਨੇ ਦੇ ਖੇਤਾਂ 'ਚ ਡਿੱਗਿਆ ਹੋਇਆ ਸੀ।ਇਸ ਘਟਨਾ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਤੇ ਜਵਾਨ ਇਸ ਏਆਰਪੀਏ ਡਰੋਨ ਨੂੰ ਚੁੱਕਣ ਲਈ ਪੁੱਜੇ। ਦੱਸਣਯੋਗ ਹੈ ਕਿ ਅਸਮਾਨ 'ਚ ਡੇਢ ਘੰਟੇ ਦੇ ਕਰੀਬ ਉੱਡ ਰਹੇ ਇਸ ਡਰੋਨ ਕਾਰਨ ਸਰਹੱਦੀ ਪਿੰਡ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਸੀ। ਭਾਰਤੀ ਫੌਜ ਦਾ ਡਰੋਨ ਹੋਣ ਦਾ ਪਤਾ ਲੱਗਦੇ ਹੀ ਪਿੰਡ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਥੋਂ ਦੇ ਡੀਐਸਪੀ ਭਾਰਤ ਭੂਸ਼ਣ ਨੇ ਕਿਹਾ ਕਿ ਇਹ ਡਰੋਨ ਹਵਾਈ ਫੌਜ ਵੱਲੋਂ ਹੀ ਉਡਾਇਆ ਗਿਆ ਸੀ। ਤਕਨੀਕੀ ਖਰਾਬੀ ਦੇ ਚਲਦੇ ਤੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਇਹ ਡਰੋਨ ਖੇਤਾਂ 'ਚ ਡਿੱਗ ਗਿਆ। ਫਿਲਹਾਲ ਭਾਰਤੀ ਹਵਾਈ ਫੌਜ ਨੇ ਡਰੋਨ ਨੂੰ ਕਬਜ਼ੇ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ : ਰਾਜਸਭਾ ‘ਚ ਕਾਨੂੰਨਾਂ ਖਿਲਾਫ਼ ਸਾਂਸਦਾਂ ਦਾ ਜਬਰਦਸਤ ਪ੍ਰਦਰਸ਼ਨ

ABOUT THE AUTHOR

...view details