ਪੰਜਾਬ

punjab

ETV Bharat / city

ਗੈਸ ਸਿਲੰਡਰ ਚੋਰ ਗਿਰੋਹ ਸਰਗਰਮ, ਕੀਤਾ ਇਹ ਕਾਰਾ

ਗੁਰਦਾਸਪੁਰ ਦੇ ਬਟਾਲਾ ਵਿਚ ਗੈੱਸ ਸਿਲੰਡਰ (Gas cylinder) ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ।ਗੈਸ ਏਜੰਸੀ ਮਾਲਕਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਚੋਰ ਗਿਰੋਹ ਨੂੰ ਨੱਥ ਪਾਉਣ ਦੀ ਮੰਗ ਕੀਤੀ ਹੈ।

ਗੈਸ ਸਿਲੰਡਰ ਚੋਰ ਗਿਰੋਹ ਸਰਗਰਮ
ਗੈਸ ਸਿਲੰਡਰ ਚੋਰ ਗਿਰੋਹ ਸਰਗਰਮ

By

Published : Aug 14, 2021, 1:49 PM IST

ਗੁਰਦਾਸਪੁਰ: ਬਟਾਲਾ ਵਿਚ ਗੈਸ ਸਿਲੰਡਰ (Gas cylinder) ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ।ਚੋਰੀ ਦੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ ਹੈ।ਸੀਸੀਟੀਵੀ ਵਿਚ ਵਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਵੱਲੋਂ ਸ਼ਰੇਆਮ ਬਾਜ਼ਾਰ ਵਿਚ ਖੜੇ ਗੈਸ ਸਿਲੰਡਰ ਵਾਲੇ ਰਿਕਸ਼ੇ ਵਿਚੋਂ ਸਿਲੰਡਰ ਚੁੱਕ ਕੇ ਫਰਾਰ ਹੋ ਗਏ।

ਗੈਸ ਏਜੰਸੀ ਦੇ ਮੁਲਾਜ਼ਮ ਕਾਲਾ ਪ੍ਰੀਤਮ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਸਿਲੰਡਰ ਚੋਰੀ ਹੋ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਸਿਲੰਡਰ ਦੇਣ ਲਈ ਜਦੋਂ ਘਰ ਦੇ ਵਿਚ ਜਾਂਦੇ ਹਾਂ ਉਦੋ ਹੀ ਵੀ ਚੋਰ ਰੇਹੜੀ ਤੋਂ ਸਿਲੰਡਰ ਚੁੱਕ ਕੇ ਲੈ ਜਾਂਦੇ ਹਨ।ਉਨ੍ਹਾਂ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਚੋਰ ਗਿਰੋਹ ਨੂੰ ਕਾਬੂ ਕੀਤਾ ਜਾਵੇਗਾ।

ਗੈਸ ਸਿਲੰਡਰ ਚੋਰ ਗਿਰੋਹ ਸਰਗਰਮ

ਗੈਸ ਏਜੰਸੀ ਦੇ ਮਾਲਕ ਮੋਹਿਤ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਗੈਸ ਸਿਲੰਡਰ ਉਤੇ ਧਿਆਨ ਰੱਖਦੇ ਹਨ।ਜਦੋਂ ਗੈਸ ਸਿਲੰਡਰ ਦੇਣ ਲਈ ਘਰ ਵਿਚ ਜਾਂਦਾ ਹੈ ਤਾਂ ਉਦੋਂ ਹੀ ਚੋਰ ਗਿਰੋਹ ਸਿਲੰਡਰ ਲੈ ਕੇ ਫਰਾਰ ਹੋ ਜਾਂਦੇ ਹਨ।ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਚੋਰ ਗਿਰੋਹ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।ਉਨ੍ਹਾਂ ਨੇ ਕਿਹਾ ਕਿ ਚੋਰ ਗਿਰੋਹ ਨੇ ਆਮ ਲੋਕ ਵੀ ਪਰੇਸ਼ਾਨ ਹਨ।

ਇਹ ਵੀ ਪੜੋ:ਕਾਰ ਦਾ ਸ਼ੀਸ਼ਾ ਤੋੜ ਲੁਟੇਰੇ ਪੈਸੇ ਲੈ ਹੋਇਆ ਫਰਾਰ

ABOUT THE AUTHOR

...view details