ਗੁਰਦਾਸਪੁਰ: ਮੁਹੱਲਾ ਗੀਤਾ ਭਵਨ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੇ ਗੱਲੀ 'ਚ ਗੋਲੀ ਚੱਲਣ ਦੀ ਅਵਾਜ਼ ਸੁਣੀ। ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਕ ਪਾਰਟਨਰ ਨੇ ਦੂਜੇ ਬਿਜ਼ਨਸ ਪਾਰਟਨਰ 'ਤੇ ਫਾਇਰਿੰਗ ਕਰ ਦਿੱਤਾ, ਪਰ ਨਿਸ਼ਾਨਾ ਨਾ ਲੱਗਣ ਕਰਕੇ ਨੌਜਵਾਨ ਹੈਪੀ ਦੀ ਜਾਨ ਬਾਲ-ਬਾਲ ਬਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੈਸੇ ਦੀ ਲੈਣ ਦੇਣ ਨੂੰ ਲੈ ਇੱਕ ਪਾਰਟਨਰ ਨੇ ਦੂਜੇ ਬਿਜ਼ਨਸ ਪਾਰਟਨਰ 'ਤੇ ਕੀਤੀ ਫਾਇਰਿੰਗ - ਬਿਜ਼ਨਸ ਪਾਰਟਨਰ
ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਕ ਪਾਰਟਨਰ ਨੇ ਦੂਜੇ ਬਿਜ਼ਨਸ ਪਾਰਟਨਰ 'ਤੇ ਫਾਇਰਿੰਗ ਕਰ ਦਿੱਤਾ, ਪਰ ਨਿਸ਼ਾਨਾ ਨਾ ਲੱਗਣ ਕਰਕੇ ਨੌਜਵਾਨ ਹੈਪੀ ਦੀ ਜਾਨ ਬਾਲ-ਬਾਲ ਬਚ ਗਈ। ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੀੜਤ ਹੈਪੀ ਤੇ ਦੋਸ਼ੀ ਜੱਗੀ ਨੇ ਮਿਲ ਕੇ ਪਾਰਟਨਰ ਸ਼ਿਪ ਵਿੱਚ ਲੌਟਰੀ ਦਾ ਕੰਮ ਖੋਲਿਆ ਸੀ। ਜਦ ਉਹ ਕੰਮ ਵਧੀਆ ਚਲਣ ਲਗਾ ਤਾਂ ਦੋਸ਼ੀ ਜੱਗੀ ਨੇ ਪੀੜਤ ਹੈਪੀ ਨੂੰ ਕਿਹਾ ਕਿ ਤੂੰ ਆਪਣਾ ਕੰਮ ਵੱਖ ਤੋਂ ਕਰ ਲੈ। ਪੀੜਤ ਹੈਪੀ ਦੇ ਦੱਸਿਆ, "ਮੈਂ ਇਨ੍ਹਾਂ ਨੂੰ 1 ਲੱਖ 80 ਹਜ਼ਾਰ ਰੁਪਏ ਅਤੇ ਕੰਪਿਊਟਰ ਵੀ ਦੇ ਦਿੱਤਾ, ਪਰ ਇਹ ਹੋਰ ਪੈਸੀਆਂ ਦੀ ਮੰਗ ਕਰਣ ਲੱਗ ਪਏ। ਜਿਸ ਤੋਂ ਬਾਅਦ ਇਹ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਲੱਗੇ। ਕੱਲ ਸ਼ਾਮ ਨੂੰ ਮੈਂ ਆਪਣੇ ਘਰ ਵਲੋਂ ਗੁਜ਼ਰ ਰਿਹਾ ਸੀ ਤਾਂ ਜੱਗੀ ਨੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਮੇਰੇ 'ਤੇ ਹਮਲਾ ਕਰ ਦਿੱਤਾ। ਮੈਂ ਕਿਸੇ ਤਰ੍ਹਾਂ ਬੱਚ ਗਿਆ ਤੇ ਗੋਲੀ ਨਾਲ ਦੇ ਘਰ ਦੇ ਬਾਹਰ ਜਾ ਲੱਗੀ।
ਇਸ ਮਾਮਲੇ ਵਿੱਚ ਐਸ.ਐਚ.ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਜੱਗੀ ਨਾਮ ਦੇ ਦੋਸ਼ੀ ਨੇ ਗੋਲੀ ਚਲਾਈ ਹੈ, ਉਸਨੂੰ ਗਿਰਫਤਾਰ ਕਰ ਲਿਆ ਗਿਆ ਹੈ। ਦੋਸ਼ੀ ਤੋਂ ਰਿਵਾਲਵਰ ਨੂੰ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਰਿਵਾਲਵਰ ਦਾ ਲਾਇਸੇਂਸ ਹੈ ਜਾ ਨਹੀ।