ਗੁਰਦਾਸਪੁਰ: ਪੰਜਾਬ ਸਰਕਾਰ (Punjab Government) ਵਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਪੁਲਿਸ ਵਿਭਾਗ ਅਤੇ ਪ੍ਰਸ਼ਾਸ਼ਨ ਵਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਸੇ ਦੇ ਤਹਿਤ ਜ਼ਿਲ੍ਹ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ 'ਚ ਅਬਕਾਰੀ ਵਿਭਾਗ (Department of Excise) ਵਲੋਂ ਰੇਡ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਡੀ ਮਾਤਰਾ 'ਚ ਦੇਸੀ ਸ਼ਰਾਬ ਅਤੇ ਲਾਹਣ ਪਿੰਡਾਂ 'ਚੋ ਜ਼ਬਤ ਕੀਤੀ ਗਈ। ਉਥੇ ਹੀ ਗੁਰਦਾਸਪੁਰ (Gurdaspur) ਦੇ ਪਿੰਡ ਚਾਨੇਵਾਲ 'ਚ ਰੇਡ ਦੌਰਾਨ ਐਕਸਾਈਜ਼ ਵਿਭਾਗ (Department of Excise) ਦੇ ਅਧਿਕਾਰੀਆਂ ਨੂੰ ਸ਼ਮਸ਼ਾਨ ਘਾਟ ਦੇ ਅੰਦਰ ਬਣੇ ਕਮਰੇ 'ਚੋ 50-50 ਲਿਟਰ ਦੇ ਡਰੰਮ ਦੇਸੀ ਲਾਹਣ ਦੇ ਬਰਾਮਦ ਹੋਏ। ਉਥੇ ਹੀ ਉਕਤ ਵਿਭਾਗ ਵਲੋਂ ਪੁਲਿਸ ਨੂੰ ਇਸ ਸਬੰਧੀ ਜਾਂਚ ਦੀ ਸਿਫਾਰਿਸ਼ ਕੀਤੀ ਗਈ ਹੈ।
ਐਕਸਾਈਜ਼ ਵਿਭਾਗ (Department of Excise) ਦੇ ਇੰਸਪੈਕਟਰ ਦੀਪਕ ਪਰਾਸ਼ਰ ਨੇ ਦੱਸਿਆ ਕਿ ਸਰਕਾਰ ਅਤੇ ਉਨ੍ਹਾਂ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਨ੍ਹਾਂ ਵਲੋਂ ਵੱਖ-ਵੱਖ ਪਿੰਡਾਂ 'ਚ ਰੇਡ ਕਰਕੇ ਵੱਡੀ ਮਾਤਰਾ 'ਚ ਬੀਤੇ ਕੱਲ੍ਹ ਦੇਸੀ ਤੇ ਜ਼ਹਿਰੀਲੀ ਸ਼ਰਾਬ ਜ਼ਬਤ ਕੀਤੀ ਗਈ ਹੈ। ਇਸ ਸਬੰਧੀ ਪੁਲਿਸ ਵਲੋਂ ਵੱਖ-ਵੱਖ ਮਾਮਲੇ ਵੀ ਦਰਜ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਰੇਡ ਦੌਰਾਨ ਸ਼ਾਮਲਾਟ ਥਾਵਾਂ 'ਤੇ ਸ਼ੱਕ ਦੇ ਅਧਾਰ 'ਤੇ ਉਨ੍ਹਾਂ ਵਲੋਂ ਰੇਡ ਕੀਤੀ ਜਾਂਦੀ ਹੈ ਅਤੇ ਜਦੋਂ ਪਿੰਡ ਚੈਨੇਵਾਲ ਦੇ ਸ਼ਮਸ਼ਾਨ ਘਾਟ 'ਚ ਬਣੇ ਇਕ ਕਮਰੇ 'ਚ ਦੇਖਿਆ ਗਿਆ ਤਾਂ ਉਥੇ ਵੀ ਦੋ ਡਰਮ ਦੇਸੀ ਲਾਹਣ ਬਰਾਮਦ ਹੋਈ, ਜਿਸ ਨੂੰ ਜ਼ਬਤ ਕਰਕੇ ਉਨ੍ਹਾਂ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਉਸਦੇ ਨਾਲ ਹੀ ਸੰਬੰਧਤ ਪੁਲਿਸ ਥਾਣਾ ਨੂੰ ਵੀ ਸੂਚਿਤ ਕੀਤਾ ਗਿਆ ਹੈ ਤਾਂ ਜੋ ਇਹ ਸਾਹਮਣੇ ਆ ਸਕੇ ਕਿ ਉਸ ਪਿੱਛੇ ਕੌਣ ਹੈ ਅਤੇ ਕਿਸ ਵਲੋਂ ਸ਼ਮਸ਼ਾਨ ਘਾਟ 'ਚ ਦੇਸੀ ਜਹਿਰੀਲੀ ਸ਼ਰਾਬ ਰੱਖੀ ਗਈ ਸੀ ਤਾਂ ਜੋ ਉਸ ਖਿਲਾਫ ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇ।